Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰolaa. ਝੌਂਕਾ, ਹਵਾ ਦਾ ਬੁਲਾ। gust of wind. ਉਦਾਹਰਨ: ਤੁਝੈ ਨ ਲਾਗੈ ਤਾਤਾ ਝੋਲਾ ॥ Raga Gaurhee 5, 79, 1:2 (P: 179).
|
SGGS Gurmukhi-English Dictionary |
gust of wind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. palsy, ataxia, ataxy.
|
Mahan Kosh Encyclopedia |
ਨਾਮ/n. ਹਵਾ ਦਾ ਝੋਕਾ. ਬੁੱਲਾ. “ਤੁਝੈ ਨ ਲਾਗੈ ਤਾਤਾ ਝੋਲਾ.” (ਗਉ: ੫) 2. ਥੈਲਾ। 3. ਪੱਠਿਆਂ ਦੀ ਇੱਕ ਬੀਮਾਰੀ, ਜਿਸ ਤੋਂ ਸ਼ਰੀਰ ਹਰ ਵੇਲੇ ਕੰਬਦਾ ਰਹਿੰਦਾ ਹੈ. ਫੇਟਾ. ਸੰ. ਕਲਾਯਖੰਜ. [شل] ਸ਼ਲ. Palsy. ਇਹ ਵਾਤਦੋਸ਼ ਤੋਂ ਪੱਠਿਆਂ ਦਾ ਰੋਗ ਹੈ. ਆਦਮੀ ਚਲਦਾ ਹੋਇਆ ਕੰਬਦਾ ਹੈ, ਪੈਰ ਠਿਕਾਣੇ ਤੇ ਨਹੀਂ ਟਿਕਦੇ, ਜੋੜ ਢਿੱਲੇ ਪੈਜਾਂਦੇ ਹਨ. ਇਸ ਦੇ ਕਾਰਣ ਹਨ- ਰੁੱਖਾ ਬਾਸੀ ਖਾਣਾ, ਬਹੁਤ ਸ਼ਰਾਬ ਪੀਣੀ, ਜਾਦਾ ਭੋਗ ਕਰਨਾ, ਬਹੁਤ ਜਗਾਣਾ, ਸ਼ਰੀਰ ਦੀ ਧਾਤੁ ਨਾਸ਼ ਹੋਣੀ, ਫਾਕੇ ਕੱਟਣੇ, ਪੱਠਿਆਂ ਤੇ ਸੱਟ ਵੱਜਣੀ, ਬਹੁਤ ਅਸਵਾਰੀ ਕਰਨੀ ਆਦਿ. ਇਸ ਦਾ ਸਾਧਾਰਣ ਇਲਾਜ ਹੈ- ਇਰੰਡ ਦੇ ਬੀਜਾਂ ਦੀ ਗਿਰੂ ਪੀਸਕੇ ਗਊ ਦੇ ਦੁੱਧ ਵਿੱਚ ਰਿੰਨ੍ਹਕੇ ਖਾਣੀ. ਰਾਇਸਨ (ਝੰਜਣ) ਦੇ ਬੀਜ ਚਾਰ ਤੋਲੇ, ਗੁੱਗਲ ਪੰਜ ਤੋਲੇ ਘੀ ਵਿੱਚ ਕੁੱਟਕੇ ਮਾਸ਼ੇ ਮਾਸ਼ੇ ਦੀਆਂ ਗੋਲੀਆਂ ਬਣਾਕੇ ਇੱਕ ਜਾਂ ਦੋ ਗਊ ਦੇ ਗਰਮ ਦੁੱਧ ਨਾਲ ਖਾਣੀਆਂ. ਨਾਰਾਯਣੀ ਤੇਲ ਦੀ ਮਾਲਿਸ਼ ਕਰਨੀ। 4. ਵਿ. ਛਿੜਕਿਆ. ਦੇਖੋ- ਝੋਲਨਾ 4. “ਚਰਣ ਧੋਇ ਚਰਣੋਦਕ ਝੋਲਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|