Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Da-uroo. ਹੱਥ ਨਾਲ ਵਜਨ ਵਾਲਾ ਇਕ ਸਾਜ। small two sided drum. tabor. ਉਦਾਹਰਨ: ਬਰਦ ਚਢੇ ਡਉਰੂ ਢਮਕਾਵੈ ॥ Raga Gond, Naamdev, 6, 2:2 (P: 874). ਜਿਨਿ ਸੀਤਾ ਆਦੀ ਡਉਰੂ ਵਾਇ ॥ (ਭਾਵ ਫਕੀਰੀ ਭੇਸ ਧਾਰ ਕੇ). Raga Raamkalee 3, Vaar 14, Salok, 1, 1:8 (P: 954).
|
SGGS Gurmukhi-English Dictionary |
[n.] (from Sk. Damarū) tabor, small drum
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਡਉਰੁ) ਸੰ. ਡਮਰੁ. ਨਾਮ/n. ਇੱਕ ਵਾਜਾ, ਜੋ ਇੱਕੇ ਹੱਥ ਨਾਲ ਵਜਾਈਦਾ ਹੈ. ਇਸ ਦਾ ਵਿਚਕਾਰਲਾ ਭਾਗ ਪਤਲਾ ਅਤੇ ਦੋਵੇਂ ਸਿਰੇ ਚੌੜੇ ਹੁੰਦੇ ਹਨ ਅਤੇ ਚੰਮ ਨਾਲ ਮੜ੍ਹੇ ਰਹਿਂਦੇ ਹਨ. ਮ੍ਰਿਦੰਗ ਦੀ ਤਰਾਂ ਰੱਸੀਆਂ ਨਾਲ ਕਸਿਆ ਜਾਂਦਾ ਹੈ. ਦੋ ਛੋਟੀਆਂ ਕੱਪੜੇ ਦੀਆਂ ਡੋਡੀਆਂ ਲੰਮੀ ਰੱਸੀ ਨਾਲ ਬੱਧੀਆਂ ਹੁੰਦੀਆਂ ਹਨ. ਜਦ ਹੱਥ ਨਾਲ ਡੌਰੂ ਹਿਲਾਈਦਾ ਹੈ, ਤਦ ਉਹ ਡੋਡੀਆਂ ਚੰਮ ਉੱਪਰ ਜਾਕੇ ਵਜਦੀਆਂ ਹਨ, ਜਿਸ ਤੋਂ ਡਮ ਡਮ ਸ਼ਬਦ ਹੁੰਦਾ ਹੈ. ਇਹ ਸ਼ਿਵ ਦਾ ਪਿਆਰਾ ਵਾਜਾ ਹੈ. “ਬਰਦ ਚਢੇ ਡਉਰੂ ਢਮਕਾਵੈ.” (ਗੌਂਡ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|