Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Doree. 1. ਡੋਰ, ਤਨੀ, ਨਕੇਲ। 2. ਜਮੀਨ ਮਿਨੰਣ ਦੀ ਡੋਰੀ, ਜਰੀਬ। 3. ਲਿਵ, ਮਨ ਦੀ ਨੀਝ। 1. string, nose-ring. 2. land-measuring string, jareeb. 3. attachment, concentration, engrossment. ਉਦਾਹਰਨਾ: 1. ਪ੍ਰਭ ਡੋਰੀ ਹਾਥਿ ਤੁਮਾਰੇ ॥ Raga Sorath 5, 71, 2:2 (P: 627). 2. ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥ (ਭਾਵ ਜਰੀਬ). Raga Soohee, Kabir, 5, 2:2 (P: 793). 3. ਚਰਨ ਕਮਲ ਸੰਗਿ ਲਾਗੀ ਡੋਰੀ ॥ Raga Nat-Naraain 5, 6, 1:1 (P: 979).
|
SGGS Gurmukhi-English Dictionary |
1. string, nose-ring. 2. land-measuring string. 3. attachment, concentration, engrossment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. deaf; hard of hearing. n.f. cord, string, stiffened thread (as for kite-flying), leash, thong, line (not metallic).
|
Mahan Kosh Encyclopedia |
ਨਾਮ/n. ਰੱਸੀ. ਖ਼ਾਸ ਕਰਕੇ ਖੂਹ ਤੋਂ ਪਾਣੀ ਕੱਢਣ ਵਾਲੇ ਡੋਲ ਨੂੰ ਬੱਧੀ ਲੱਜ. ਸੰ. दोलधृ- ਦੋਲਧ੍ਰੀ। 2. ਡੋਲੀ. ਪੜਦੇਦਾਰ ਝੰਪਾਨ. “ਦੂਰ ਟਿਕਾਇ ਉਤਰਕਰ ਡੋਰੀ.” (ਗੁਪ੍ਰਸੂ) ਜਰੀਬ. ਜ਼ਮੀਨ ਮਿਣਨ ਦੀ ਰੱਸੀ ਅਥਵਾ- ਜ਼ੰਜੀਰ. “ਡੋਰੀ ਪੂਰੀ ਮਾਪਹਿ ਨਾਹੀ.” (ਸੂਹੀ ਕਬੀਰ) 4. ਇਸਤ੍ਰੀਆਂ ਦੇ ਕੇਸ਼ ਗੁੰਦਣ ਦੀ ਰੇਸ਼ਮੀ ਅਥਵਾ- ਰੰਗੀਨ ਸੂਤ ਉਂਨ ਆਦਿ ਦੀ ਰੱਸੀ। 5. ਲਗਨ. ਪ੍ਰੀਤਿ. ਲਿਵ. “ਚਰਨਕਮਲ ਸੰਗਿ ਲਾਗੀ ਡੋਰੀ.” (ਨਟ ਮਃ ੫) “ਡੋਰੀ ਲਪਟਰਹੀ ਚਰਨਹ ਸੰਗਿ.” (ਸਾਰ ਮਃ ੫) “ਸੁੰਨਮੰਡਲ ਮਹਿ ਡੋਰੀ ਧਰੈ.” (ਰਤਨਮਾਲਾ ਬੰਨੋ) 6. ਸ਼ੁਹਰਤ. ਪ੍ਰਸਿੱਧੀ. “ਜਗਤ ਵਿੱਚ ਡੋਰੀ ਉੱਭਰਗਈ ਜੋ ਨਾਨਕ ਜੀ ਵਡਾ ਭਗਤ ਪੈਦਾ ਹੋਇਆ ਹੈ.” (ਜਸਾ) 7. ਵਿ. ਬੋਲੀ. ਬਹਿਰੀ. ਜਿਸ ਨੂੰ ਸੁਣਾਈ ਨਹੀਂ ਦਿੰਦਾ। 8. ਕਬੀਰਪੰਥੀ ਆਪਣੇ ਭੇਖ ਦੀ ਸ਼ਾਖਾ ਨੂੰ ਭੀ ਡੋਰੀ ਆਖਦੇ ਹਨ, ਅਤੇ ਕਬੀਰਪੰਥ ਨੂੰ ਸਾਢੇ ਬਾਰਾਂ ਡੋਰੀਆਂ ਵਿੱਚ ਵੰਡਿਆ ਹੋਇਆ ਮੰਨਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|