Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫam. 1. ਹਨੇਰਾ, ਅੰਧਕਾਰ। 2. ਤਮੋ ਗੁਣ, ਅਗਿਆਨਤਾ ਤੇ ਕ੍ਰੌਧ ਦਾ ਲਖਾਇਕ ਗੁਣ। 3. ਘੁਪ ਹਨੇਰੇ ਵਾਲਾ ਜਗਤ। 1. dark, blinding darkness. 2. mode of egotism/ignorance and anger. 3. of blinding darkness. ਉਦਾਹਰਨਾ: 1. ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥ Raga Gaurhee 5, Chhant 3, 2:4 (P: 249). ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ ॥ (ਭਾਵ ਅਗਿਆਨਤਾ ਰੂਪੀ ਹਨੇਰੇ ਤੋਂ). Raga Bilaaval 5, Chhant 5, 2:3 (P: 848). ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ ॥ Sava-eeay of Guru Angad Dev, 5:1 (P: 1391). 2. ਰਜ ਤਮ ਸਤ ਕਲ ਤੇਰੀ ਛਾਇਆ ॥ Raga Maaroo 1, Solhaa 17, 11:1 (P: 1038). 3. ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥ Mundaavanee 5, 1:5 (P: 1429).
|
SGGS Gurmukhi-English Dictionary |
1. dark, blinding darkness. 2. mode of egotism/ignorance and anger. 3. of blinding darkness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. see ਹਨੇਰਾ, darkness. (2) suff. used to from superlative degree of adjectives borrowed from Hindi as in ਮਹੱਤਮ, ਲਘੁੱਤਮ.
|
Mahan Kosh Encyclopedia |
(ਸੰ. तम्. ਧਾ. ਸਾਹ ਘੁੱਟੇ ਜਾਣਾ, ਥਕ ਜਾਣਾ, ਘਬਰਾਉਣਾ) ਨਾਮ/n. ਤਮੋਗੁਣ. “ਰਜ ਤਮ ਸਤ ਕਲ ਤੇਰੀ ਛਾਇਆ.” (ਮਾਰੂ ਸੋਲਹੇ ਮਃ ੧) 2. ਅੰਧਕਾਰ. ਅੰਧੇਰਾ. “ਤਮ ਅਗਿਆਨ ਮੋਹਤ ਘੂਪ.” (ਬਿਲਾ ਅ: ਮਃ ੧) 3. ਪਾਪ. “ਅਗਿਆਨ ਬਿਨਾਸਨ ਤਮ ਹਰਨ.” (ਮਾਝ ਦਿਨਰੈਣ) 4. ਕ੍ਰੋਧ। 5. ਅਗ੍ਯਾਨ। 6. ਨਰਕ। 7. ਕਾਲਿਸ. ਸ਼੍ਯਾਮਤਾ. “ਤਮ ਸੰਸਾਰੁ ਚਰਨ ਲਗਿ ਤਰੀਐ.” (ਮੁੰਦਾਵਣੀ ਮਃ ੫) 8. ਪ੍ਰਤ੍ਯ. ਅਤ੍ਯੰਤ ਹੀ. ਬਹੁਤ ਵਧਕੇ. ਤਰੀਨ. ਇਹ ਪਦਾਂ ਦੇ ਅੰਤ ਵਰਤੀਦਾ ਹੈ. ਜਿਵੇਂ- ਪ੍ਰਿਯਤਮ. Superlative degree. ਮੁਕਾਬਲਾ ਕਰੋ ਅ਼ਰਬੀ ਸ਼ਬਦ ਅਤੱਮ ਨਾਲ. ਦੇਖੋ- ਤਰ 11. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|