Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫar. 1. ਰੁਖ, ਬ੍ਰਿਛ, ਦਰਖਤ। 2. ਹੇਠਾਂ, ਥਲੇ। 3. ਤਰਨਾ; ਕਿਸ਼ਤੀ। 1. tree. 2. under. 3. swim; boat. ਉਦਾਹਰਨਾ: 1. ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥ Raga Gaurhee 5, Asatpadee 4, 3:1 (P: 237). ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥ (ਰੁੱਖਾਂ ਵਿਚ). Raga Malaar 5, 25, 2:1 (P: 1272). 2. ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥ (ਪਹਾੜ ਤੋਂ ਹੇਠਾਂ ਸੁਟਣ). Raga Bhairo, Naamdev, 9, 3:2 (P: 1165). ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥ (ਜੋ ਘੋੜਿਆਂ ਉਪਰ ਛਤਰਾਂ ਹੇਠਾਂ ਸਨ). Salok, Kabir, 37:2 (P: 1366). 3. ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥ Raga Aaasaa 1, Patee, 19:2 (P: 433).
|
SGGS Gurmukhi-English Dictionary |
1. tree. 2. under. 3. swim; boat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. oblong fruit of a creeper, a kind of cucumber. (2) adj. wet, drank, damp, drenched, soaked; humid; inundated; soggy, sodden. (3) v. form. nominative/imperative of float, swim. (4) suff. for forming comparative degree of adjectives, such as ਬਿਹਤਰ better, ਕਮਤਰ less or inferior, ਅਧਿਕਤਰ more, more often.
|
Mahan Kosh Encyclopedia |
ਸੰ. ਨਾਮ/n. ਮਹ਼ਿਸੂਲ, ਜੋ ਨਦੀ ਪਾਰ ਉਤਾਰਨ ਲਈ ਲਿਆ ਜਾਵੇ। 2. ਤਰਨ ਦੀ ਕ੍ਰਿਯਾ। 3. ਅਗਨਿ। 4. ਮਾਰਗ. ਰਾਹ। 5. ਗਤਿ. ਚਾਲ। 6. ਬਿਰਛ. ਤਰ ਅਤੇ ਤਰੁ ਦੋਵੇਂ ਸੰਸਕ੍ਰਿਤ ਸ਼ਬਦ ਹਨ. “ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ.” (ਮਲਾ ਰਵਿਦਾਸ) 7. ਸੰ. ਤਰਕੁ. ਤੁਰ. ਕਪੜਾ ਲਪੇਟਣ ਦਾ ਬੇਲਣ. “ਛੋਛੀ ਨਲੀ ਤੰਤੁ ਨਹੀ ਨਿਕਸੈ, ਨ ਤਰ ਰਹੀ ਉਰਝਾਈ.” (ਗਉ ਕਬੀਰ) ਇਸ ਥਾਂ ਪ੍ਰਾਣਾਂ ਦੀ ਗੱਠ ਨੂੰ ਤਰ (ਤੁਰ) ਲਿਖਿਆ ਹੈ। 8. ਹਿੰਦੀ. ਕਕੜੀ, ਖੱਖੜੀ. ਖੀਰੇ ਦੀ ਜਾਤਿ ਦਾ ਲੰਮਾ ਹਰਾ ਫਲ, ਜੋ ਗਰਮੀ ਦੀ ਰੁੱਤੇ ਹੁੰਦਾ ਹੈ। 9. ਕ੍ਰਿ. ਵਿ. ਨੀਚੇ. ਤਲੇ. “ਹੈਵਰ ਊਪਰਿ ਛਤ੍ਰ ਤਰ.” (ਸ. ਕਬੀਰ) “ਸੀਤਲ ਜਲ ਕੀਜੈ ਸਮ ਓਰਾ। ਤਰ ਊਪਰਿ ਦੇਕਰ ਬਹੁ ਸ਼ੋਰਾ.” (ਗੁਪ੍ਰਸੂ) “ਜਾਂਕੀ ਦਹਸ਼ਤ ਸਾਰਦੂਲ ਸੁਰ ਤਰ ਹੈ.” (ਹਜ਼ੂਰੀ ਕਵਿ) ਸ਼ੇਰ ਦੀ ਆਵਾਜ਼ ਹੇਠ ਬੈਠ ਜਾਂਦੀ ਹੈ। 10. ਵ੍ਯ. ਦ੍ਵਾਰਾ. ਸੇ. “ਜਾ ਤਰ ਜੱਛ ਕਿਨਰ ਅਸੁਰਨ ਕੀ ਸਭ ਕੀ ਕ੍ਰਿਯਾ ਹਿਰਾਨੀ.” (ਪਾਰਸਾਵ) 11. ਸੰ. ਅਤੇ ਫ਼ਾ. ਪ੍ਰਤ੍ਯਯ. ਇਹ ਗੁਣਵਾਚਕ ਸ਼ਬਦਾਂ ਨਾਲ ਜੁੜਨ ਤੋਂ ਦੂਜੇ ਨਾਲੋਂ ਅਧਿਕਤਾ ਜਣਾਉਂਦਾ ਹੈ. ਜਿਵੇਂ- ਸ਼ੁੱਧਤਰ, ਬਿਹਤਰ ਆਦਿ. Comparative degree.{1045} “ਜਨ ਦੇਖਨ ਕੇ ਤਰਸੁੱਧ ਬਨੇ.” (ਕਲਕੀ) ਸ਼ੁੱਧਤਰ ਬਨੇ. ਵਡੇ ਸ਼ੁੱਧ ਬਣੇ. “ਦੁਖ ਦਾਲਦੁ ਭੰਨ ਤਰ.” (ਮਃ ੫ ਵਾਰ ਸਾਰ) “ਇਕ ਗੁਰਮੁਖ, ਗੁਰਮੁਖਤਰ ਦੂਜੋ। ਗੁਰਮੁਖਤਮ, ਨੀਕੋ ਲਖ ਤੀਜੋ.” (ਗੁਪ੍ਰਸੂ) 12. ਫ਼ਾ. [تر] ਵਿ. ਗਿੱਲਾ. ਭਿੱਜਿਆ ਹੋਇਆ। 13. ਤਾਜ਼ਾ। 14. ਸਾਫ਼। 15. ਥੰਧਾ. Footnotes: {1045} ਦੇਖੋ- ਤਮ 8.
Mahan Kosh data provided by Bhai Baljinder Singh (RaraSahib Wale);
See https://www.ik13.com
|
|