Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫarak. 1. ਵੈਰਾਗ(ਮਹਾਨਕੋਸ਼); ਨਫਰਤ (ਨਿਰਣੈ, ਸ਼ਬਦਾਰਥ, ਦਰਪਣ)। 2.ਵੈਰਾਗ। 1. renunciation; hatred, revultion, extreme dislike. 2. renunciation. ਉਦਾਹਰਨਾ: 1. ਉਪਜੀ ਤਰਕ ਦਿਗੰਬਰੁ ਹੋਆ ॥ Raga Bilaaval 4, Asatpadee 4, 4:1 (P: 835). 2. ਤਰੀਕਤਿ ਤਰਕ ਖੋਜਿ ਟੋਲਾਵਹੁ ॥ (ਵੈਰਾਗ ਦੁਆਰਾ ਖੋਜਕੇ ਹਰੀ ਨੂੰ ਲਭਣਾ ‘ਤਰੀਕਤ’ ਹੈ). Raga Maaroo 5, Solhaa12, 3:2 (P: 1083).
|
SGGS Gurmukhi-English Dictionary |
1. renunciation; hatred, revulsion, extreme dislike. 2. renunciation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. reasoning, argument, logic. rationale, debating point.
|
Mahan Kosh Encyclopedia |
ਸੰ. तर्क्. ਧਾ. ਬੋਲਣਾ, ਚਮਕਣਾ, ਸ਼ੰਕਾ ਕਰਨਾ, ਹ਼ੁੱਜਤ ਕਰਨਾ। 2. ਨਾਮ/n. ਵਿਚਾਰ. ਸੋਚ। 3. ਯੁਕ੍ਤਿ. ਦਲੀਲ. ਚੋਭਵੀਂ ਨੁਕਤਾਚੀਨੀ. “ਤਰਕ ਨਚਾ.” (ਧਨਾ ਨਾਮਦੇਵ) 4. ਸੰ. ਤਰਕ੍ਸ਼ੁ. ਇੱਕ ਪ੍ਰਕਾਰ ਦਾ ਬਘਿਆੜ. ਅੰ. Hyena. “ਕੋਲ ਸਸੇ ਨਕੁਲੇ ਤਰਕੈਂ ਗਨ.” (ਗੁਪ੍ਰਸੂ) 5. ਅ਼. [ترک] ਤ੍ਯਾਗ. “ਦੁਨੀ ਸੁਰਗ ਸੁਖ ਦੇਊ ਤਰਕੋ। ਮਾਨ ਜਿ ਮੋਹ ਲਿਪਾਯ ਨ ਉਰ ਕੋ.” (ਨਾਪ੍ਰ) 6. ਵੈਰਾਗ. ਉਪਰਾਮਤਾ. “ਉਪਜੀ ਤਰਕ ਦਿਗੰਬਰ ਹੋਆ.” (ਬਿਲਾ ਅ: ਮਃ ੪) 7. ਹਿੰ. ਅਨੁ. ਤੜਾਕਾ. ਟੁੱਟਣ ਦੀ ਧੁਨਿ. “ਤਰਕੀ ਹੈ ਤਨੀ.” (ਕ੍ਰਿਸਨਾਵ) ਜਾਮੇ ਦੀ ਤਣੀ ਤੜਕੀ। 8. ਟਾਕੀ. ਟੱਲੀ. ਲੀਰ. ਤਰਾਸ਼. “ਚਾਰ ਤਰਕ ਕੀ ਕੁਲਹ ਬਨਾਈ.” (ਨਾਪ੍ਰ) ਤਰਕ ਵਿੱਚ ਸਲੇਸ਼ ਹੈ. ਟਾਕੀ ਅਤੇ ਤ੍ਯਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|