Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraᴺg. ਲਹਿਰ, ਮੌਜ। wave. ਉਦਾਹਰਨ: ਕਨਕ ਕਟਿਕ ਜਲ ਤਰੰਗ ਜੈਸਾ ॥ Raga Sireeraag Ravidas, 1, 1:2 (P: 93). ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥ (ਮਨ ਦੀਆਂ ਮੌਜਾਂ). Raga Bhairo 5, 57, 1:2 (P: 1153).
|
SGGS Gurmukhi-English Dictionary |
wave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. wave, ripple; breaker, surf, billow, surge; impulse, emotion, thought.
|
Mahan Kosh Encyclopedia |
ਸੰ. तरङ्ग. ਨਾਮ/n. ਲਹਿਰ. ਮੌਜ. ਵੀਚਿ. “ਜਿਉ ਜਲਤਰੰਗ ਫੇਨੁ ਜਲ ਹੋਈ ਹੈ.” (ਸਾਰ ਮਃ ੫) 2. ਮਨ ਦੀ ਉਮੰਗ. ਸੰਕਲਪ ਦੀ ਲਹਿਰ. “ਅਘ ਪੁੰਜ ਤਰੰਗ ਨਿਵਾਰਨ ਕਉ.” (ਸਵੈਯੇ ਮਃ ੪ ਕੇ) 3. ਜਿਸ ਗ੍ਰੰਥ ਨੂੰ ਸਰੋਵਰ ਅਥਵਾ- ਸਮੁੰਦਰਰੂਪ ਕਲਪੀਦਾ ਹੈ, ਉਸ ਦੇ ਅਧ੍ਯਾਯ ਤਰੰਗ ਕਹਾਉਂਦੇ ਹਨ। 4. ਰਾਗ ਦੇ ਸੁਰਾਂ ਦੀ ਲਹਿਰ. ਤਾਨ. “ਭਗਤਿ ਹੇਤਿ ਗੁਰਸਬਦਿ ਤਰੰਗਾ.” (ਮਾਰੂ ਸੋਲਹੇ ਮਃ ੧) 5. ਫ਼ਾ. [ترنّگ] ਗੁਰਜ ਅਤੇ ਤਲਵਾਰਾਂ ਦੇ ਪਰਸਪਰ ਭਿੜਨ ਤੋਂ ਹੋਇਆ ਖੜਕਾਰ। 6. ਘਾਉ. ਜ਼ਖ਼ਮ। 7. ਜੇਲ. ਕਾਰਾਗਾਰ. ਕੈਦਖਾਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|