Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫasbee. ਮਾਲਾ । rosary having 101 beada. ਉਦਾਹਰਨ: ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥ Raga Maajh 1, Vaar 7ਸ, 1, 1:4 (P: 140).
|
English Translation |
n.f. rosary, beads.
|
Mahan Kosh Encyclopedia |
ਅ਼. [تسبِیح] ਤਸਬੀਹ਼. ਇਸ ਦਾ ਮੂਲ ਸਬਹ਼ ਅਥਵਾ- ਸੁਬਹ਼ਾਨ ਹੈ. ਪਵਿਤ੍ਰਰੂਪ (ਕਰਤਾਰ) ਨੂੰ ਸਿਮਰਣ ਦੀ ਕ੍ਰਿਯਾ। 2. ਇਮਾਮ (ਮੇਰੁ) ਨੂੰ ਛੱਡਕੇ ਸੌ ਮਣਕੇ ਦੀ ਮਾਲਾ. ਖ਼ੁਦਾ ਦਾ ਜ਼ਾਤੀ ਨਾਮ “ਅੱਲਾ” ਅਤੇ ਸਿਫ਼ਾਤੀ ਸੌ ਨਾਮਾਂ ਦੇ ਜਪ ਕਰਨ ਲਈ ਬਣਾਈਹੋਈ ਸਿਮਰਨੀ.{1030} ਅੱਲਾ ਨਾਮ ਤੋਂ ਭਿੰਨ ਸੌ ਨਾਮ{1031} ਇਹ ਹਨ:- 1. ਅ਼ਜ਼ੀਜ਼ (ਪ੍ਰਤਿਸ਼੍ਠਾ ਵਾਲਾ), 2. ਅ਼ਜ਼ੀਮ (ਬਹੁਤ ਵਡਾ), 3. ਅ਼ਦਲ (ਨ੍ਯਾਯ ਕਰਤਾ), 4. ਅ਼ਫ਼ੂੱਵ (ਮੁਆਫ਼ ਕਰਨ ਵਾਲਾ), 5. ਅ਼ਲੀ (ਵਡਾ), 6. ਅ਼ਲੀਮ (ਪੂਰਣ ਗ੍ਯਾਤਾ), 7. ਅੱਵਲ (ਪਹਿਲਾ), 8. ਆਖ਼ਿਰ (ਪਿਛਲਾ), 9. ਸ਼ਹੀਦ (ਗਵਾਹ-ਸਾਕ੍ਸ਼ੀ), 10. ਸ਼ਕੂਰ (ਕ਼ਦਰਦਾਨ), 11. ਸੱਤਾਰ (ਪੜਦਾ ਢਕਣ ਵਾਲਾ), 12. ਸਬੂਰ (ਸਬਰ ਵਾਲਾ), 13. ਸਮਦ (ਬੇਪਰਵਾ), 14. ਸਮੀਅ਼ (ਬਹੁਤ ਸੁਣਨ ਵਾਲਾ), 15. ਸਲਾਮ (ਸਲਾਮਤ), 16. ਹ਼ਸੀਬ (ਹ਼ਿਸਾਬ ਕਰਨ ਵਾਲਾ), 17. ਹ਼ਕਮ (ਫ਼ੈਸਲਾ ਕਰਨ ਵਾਲਾ), 18. ਹ਼ਕੀਮ (ਹ਼ਿਕਮਤੀ), 19. ਹ਼ੱਕ਼ (ਸਤ੍ਯਰੂਪ), 20. ਹ਼ਮੀਦ (ਸਲਾਹਿਆ ਹੋਇਆ), 21. ਹ਼ੱਯ (ਜੀਵਨਰੂਪ), 22. ਹ਼ਲੀਮ (ਬੁਰਦਬਾਰ-ਸਹਨਸ਼ੀਲ), 23. ਹ਼ਾਫ਼ਿਜ਼ (ਰਕ੍ਸ਼ਕ), 24. ਕ਼ਹਾਰ (ਕ਼ਹਿਰ ਕਰਨ ਵਾਲਾ), 25. ਕਬੀਰ (ਬਹੁਤ ਵਡਾ), 26. ਕਰੀਮ (ਦਾਨ ਕਰਤਾ), 27. ਕ਼ਵੀਯ (ਪ੍ਰਬਲ), 28. ਕ਼ਾਦਿਰ (ਕ਼ੁਦਰਤ ਵਾਲਾ), 29. ਕ਼ਾਬਿਜ਼ (ਰੋਕਣ ਵਾਲਾ), 30. ਕ਼ੁੱਦੂਸ (ਪਵਿਤ੍ਰ), 31. ਕ਼ੈਯੁੱਮ (ਕ਼ਾਯਮ ਕਰਨ ਵਾਲਾ), 32. ਖ਼ਬੀਰ (ਖ਼ਬਰਦਾਰ), 33. ਖ਼ਾਫ਼ਿਜ਼ (ਦਰਜੇ ਤੋਂ ਡੇਗਣ ਵਾਲਾ), 34. ਖ਼ਾਲਿਕ਼ (ਕਰਤਾਰ), 35. ਗ਼ਨੀ (ਬੇਪਰਵਾ), 36. ਗ਼ਫ਼ੂਰ (ਖਿਮਾਪਨ ਕਰਤਾ), 37. ਗ਼ੱਫ਼ਾਰ (ਬਖ਼ਸ਼ਣ ਵਾਲਾ), 38. ਜੱਬਾਰ (ਪ੍ਰਬਲ), 39. ਜਲੀਲ (ਪ੍ਰਕਾਸ਼ਰੂਪ), 40. ਜ਼ਾਹਿਰ (ਪ੍ਰਗਟ), 41. ਜਾਮਿਅ਼ (ਜਮਾਂ ਕਰਨ ਵਾਲਾ), 42. ਜ਼ਾਰ (ਨੁਕ਼ਸਾਨ ਪੈਦਾ ਕਰਨ ਵਾਲਾ), 43. ਜ਼ੁਲ ਜਲਾਲੇ ਵਲ ਇਕਰਾਮ (ਬਜ਼ੁਰਗੀ ਅਤੇ ਮਹਿਮਾ ਵਾਲਾ), 44. ਤੱਵਾਬ (ਤੋਬਾ ਕ਼ਬੂਲ ਕਰਨ ਵਾਲਾ), 45. ਨਾਫ਼ਿਅ਼ (ਨਫ਼ਾ ਦੇਣ ਵਾਲਾ), 46. ਨੂਰ (ਪ੍ਰਕਾਸ਼ਕ), 47. ਫ਼ੱਤਾਹ਼ (ਖੋਲ੍ਹਣ ਵਾਲਾ), 48. ਬਸੀਰ (ਬਹੁਤ ਵੇਖਣ ਵਾਲਾ), 49. ਬਦੀਅ਼ (ਨਵੀਂ ਰਚਨਾ ਕਰਨ ਵਾਲਾ) 50. ਬੱਰ (ਨੇਕੀ ਕਰਨ ਵਾਲਾ), 51. ਬਾਇ਼ਸ (ਮੁਰਦਿਆਂ ਨੂੰ ਪ੍ਰਾਣ ਦੇਣ ਵਾਲਾ), 52. ਬਾਸਿਤ਼ (ਬਹੁਤ ਦੇਣ ਵਾਲਾ), 53. ਬਾਕ਼ੀ (ਸਭ ਤੋਂ ਸ਼ੇਸ਼), 54. ਬਾਤ਼ਿਨ (ਗੁਪਤ), 55. ਬਾਰੀ (ਪੈਦਾ ਕਰਨ ਵਾਲਾ), 56. ਮਜੀਦ (ਬਜ਼ੁਰਗੀ ਵਾਲਾ), 57. ਮਤੀਨ (ਤਕੜਾ-ਦ੍ਰਿੜ੍ਹ), 58. ਮਲਿਕ (ਬਾਦਸ਼ਾਹ), 59. ਮਾਜਿਦ (ਬਜ਼ੁਰਗੀ ਵਾਲਾ), 60. ਮਾਨਿਅ਼ (ਮਨਅ਼ ਕਰਨ ਵਾਲਾ-ਵਰਜਣ ਵਾਲਾ), 61. ਮਾਲਿਕੁਲਮੁਲਕ (ਦੇਸ਼ਪਤਿ), 62. ਮੁਅੱਖ਼ਿਰ (ਪਿੱਛੇ ਹਟਾਉਣ ਵਾਲਾ), 63. ਮੁਅ਼ਤ਼ੀ (ਅ਼ਤ਼ਾ ਕਰਨ ਵਾਲਾ-ਦਾਨੀ), 64. ਮੁਇ਼ੱਜ਼ (ਇ਼ੱਜ਼ਤ ਦੇਣ ਵਾਲਾ), 65. ਮੁਈ਼ਦ (ਫੇਰ ਰਚਣ ਵਾਲਾ), 66. ਮੁਸੱਵਿਰ (ਸੂਰਤਾਂ ਰਚਣ ਵਾਲਾ), 67. ਮੁਹ਼ਈ (ਜ਼ਿੰਦਾ ਕਰਨ ਵਾਲਾ-ਪ੍ਰਾਣ ਦਾਤਾ), 68. ਮੁਹ਼ਸੀ (ਘੇਰਨ ਵਾਲਾ), 69. ਮੁਹੈਮਿਨ (ਨਿਗਹਬਾਨ- ਦ੍ਰਸ਼੍ਟਾ), 70. ਮੁਕ਼ਸਿਤ਼ (ਮੁਨਸਿਫ਼), 71. ਮੁਕ਼ਤਦਿਰ (ਇਖ਼ਤਯਾਰ ਵਾਲਾ), 72. ਮੁਕ਼ੱਦਿਮ (ਅੱਗੇ ਕਰਨ ਵਾਲਾ), 73. ਮੁਕ਼ੀਤ (ਰੋਜ਼ੀ ਦੇਣ ਵਾਲਾ), 74. ਮੁਗ਼ਨੀ (ਬੇਪਰਵਾ ਕਰਨ ਵਾਲਾ), 75. ਮੁਜ਼ਿਲ (ਜ਼ਿੱਲਤ-ਖ਼ੁਆਰੀ-ਦੇਣ ਵਾਲਾ), 76. ਮੁਜੀਬ (ਪ੍ਰਾਰਥਨਾ-ਅਰਦਾਸ-ਕ਼ਬੂਲ ਕਰਨ ਵਾਲਾ), 77. ਮੁਤਆਲੀ (ਉੱਚਾ-ਮਹਾਨ), 78. ਮੁਤਕੱਬਿਰ (ਵਡਿਆਈ ਵਾਲਾ), 79. ਮੁੰਤਕ਼ਿਮ (ਕਰਮ ਅਨੁਸਾਰ ਸਜ਼ਾ ਦੇਣ ਵਾਲਾ) 80. ਮੁਨਇ਼ਮ (ਨਿਅ਼ਮਤ ਦੇਣ ਵਾਲਾ), 81. ਮੁਬਦੀ (ਆਰੰਭ ਕਰਨ ਵਾਲਾ), 82. ਮੁਮੀਤ (ਮਾਰਨ ਵਾਲਾ), 83. ਮੋਮਿਨ (ਅਮਨ ਦੇਣ ਵਾਲਾ), 84. ਰਊਫ਼ (ਮਿਹਰਬਾਨ), 85. ਰਸ਼ੀਦ (ਸਿੱਧਾ ਰਾਹ ਦਿਖਾਉਣ ਵਾਲਾ), 86. ਰਹ਼ਮਾਨ (ਕ੍ਰਿਪਾਲੁ), 87. ਰਹ਼ੀਮ (ਦਯਾਲੁ), 88. ਰਕ਼ੀਬ (ਨਿਗਹਬਾਨੀ ਕਰਨ ਵਾਲਾ), 89. ਰੱਜ਼ਾਕ਼ (ਰਿਜ਼ਕ਼-ਰੋਜ਼ੀ-ਦੇਣ ਵਾਲਾ), 90. ਰਾਫ਼ਿਅ਼ (ਵਡਾ ਦਰਜਾ ਕਰਨ ਵਾਲਾ), 91. ਲਤ਼ੀਫ਼ (ਸੂਕ੍ਸ਼ਮ ਦ੍ਰਸ਼੍ਟਾ), 92. ਵੱਹਾਬ (ਦਾਤਾ), 93. ਵਕੀਲ (ਕਾਰਸਾਜ਼), 94. ਵਦੂਦ (ਮੁਹ਼ੱਬਤ ਕਰਨ ਵਾਲਾ), 95. ਵਲੀ (ਮਾਲਿਕ), 96. ਵਾਸਿਅ਼ (ਖੁਲ੍ਹ ਦੇਣ ਵਾਲਾ), 97. ਵਾਹ਼ਿਦ (ਇਕੱਲਾ-ਅਦੁਤੀ), 98. ਵਾਜਿਦ (ਸਭ ਕੁਝ ਰੱਖਣ ਵਾਲਾ), 99. ਵਾਰਿਸ (ਸਰਵਨਾਸ਼ ਹੋਣ ਪਿੱਛੋਂ, ਬਾਕ਼ੀ ਰਹਿਣ ਵਾਲਾ), 100. ਵਾਲੀ (ਮਾਲਿਕ-ਸ੍ਵਾਮੀ). Đਹ਼ਜ਼ਰਤ ਮੁਹ਼ੰਮਦ ਨੇ ਤਸਬੀ ਕਦੇ ਨਹੀਂ ਵਰਤੀ, ਮੁਸਲਮਾਨਾਂ ਵਿੱਚ ਇਸ ਦਾ ਪ੍ਰਚਾਰ ਬੌੱਧਮਤ ਦੇ ਫਕੀਰਾਂ ਨੂੰ ਦੇਖਕੇ ਹੋਇਆ ਹੈ, ਵਹਾਬੀ ਮੁਸਲਮਾਨ ਹੁਣ ਭੀ ਤਸਬੀ ਨਹੀਂ ਰਖਦੇ, ਉਹ ਉਂਗਲੀਆਂ ਉੱਪਰ ਖ਼ੁਦਾ ਦੇ ਨਾਮ ਗਿਣ ਲੈਂਦੇ ਹਨ, “ਫੇਰੇ ਤਸਬੀ ਕਰੇ ਖੁਦਾਇ.” (ਮਃ ੧ ਵਾਰ ਰਾਮ ੧) “ਤਸਬੀ ਯਾਦ ਕਰਹੁ ਦਸ ਮਰਦਨ.” (ਮਾਰੂ ਸੋਲਹੇ ਮਃ ੫) ਦੇਖੋ- ਜਪਮਾਲਾ. Footnotes: {1030} ਕਿਤਨਿਆਂ ਨੇ ਅੱਲਾ ਨਾਮ ਸਮੇਤ ਸੌ ਨਾਮ ਲਿਖਿਆ ਹੈ, ਅਤੇ ਇਮਾਮ ਸਮੇਤ ਸੌ ਮਣਕੇ ਦੀ ਤਸਬੀ ਦੱਸੀ ਹੈ. {1031} ਇਸਲਾਮੀ ਕਿਤਾਬਾਂ ਵਿੱਚ ਲਿਖੇ ਨਾਮਾਂ ਨੂੰ ਅਸੀਂ ਅੱਖਰਕ੍ਰਮ ਅਨੁਸਾਰ ਇੱਥੇ ਲਿਖਦਿੱਤਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|