Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaagaa. 1. ਡੋਰ, ਤੰਦੀ, ਧਾਗਾ। 2. ਤਗਿਆ, ਕਾਇਮ ਰਹਿਆ(ਨਿਰਣੈ, ਸ਼ਬਦਾਰਥ), ਗਿਆਨਵਾਨ (ਮਹਾਨਕੋਸ਼), ਟਾਕਰਾ ਕਰਨ ਯੋਗਾ (ਦਰਪਣ)। 1. cord, string. 2. remained running; learned; remained firm/established; contestable, worthy to compete with. ਉਦਾਹਰਨਾ: 1. ਤਾਗਾ ਤੂਟਾ ਗਗਨੁ ਬਿਨਸੁ ਗਇਆ ਤੇਰਾ ਬੋਲਤ ਕਹਾ ਸਮਾਈ ॥ (ਸੁਆਸਾਂ ਰੂਪੀ ਡੋਰ). Raga Gaurhee, Kabir, 52, 1:1 (P: 334). 2. ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥ Raga Raamkalee 5, Vaar 17:5 (P: 965).
|
SGGS Gurmukhi-English Dictionary |
[P. n.] Thread, sacred thread
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see as ਧਾਗਾ, thread.
|
Mahan Kosh Encyclopedia |
ਨਾਮ/n. ਡੋਰਾ. ਤੰਤੁ. ਧਾਗਾ. “ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ.” (ਸ. ਕਬੀਰ) ਇਸ ਥਾਂ ਖਿੰਥਾ ਦੇਹ ਹੈ. ਚੇਤਨਸੱਤਾ ਤਾਗਾ ਹੈ। 2. ਸੰ. तज्ञ- ਤਗ੍ਯ. ਵਿ. ਤਤ੍ਵਗ੍ਯ. ਤਤ੍ਵ ਦੇ ਜਾਣਨ ਵਾਲਾ “ਜਿਸਹਿ ਧਿਆਇਆ ਪਾਰਬ੍ਰਹਮ ਸੋ ਕਲਿ ਮਹਿ ਤਾਗਾ.” (ਵਾਰ ਰਾਮ ੨ ਮਃ ੫) 3. ਗ੍ਯਾਨੀ. ਗ੍ਯਾਤਾ. “ਸਗਲ ਘਟਾ ਮਹਿ ਤਾਗਾ.” (ਧਨਾ ਮਃ ੫) ਇਸ ਥਾਂ ਗ੍ਯਾਤਾ ਤੋਂ ਭਾਵ- ਅੰਤਰਯਾਮੀ ਕਰਤਾਰ ਹੈ। 4. ਤੁਗਣਾ ਦਾ ਭੂਤਕਾਲ. ਤੁਗਿਆ. ਨਿਭਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|