Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaraṇ. 1. ਤਾਰਣ ਵਾਲੇ। 2. ਪਾਰ ਕਰਨ, ਤਾਰ ਦੇਣ। 3. ਜਹਾਜ, ਬੇੜੀ। 1. who ferry one across, saviour, rescuer. 2. ferry across. 3. ship, boat. ਉਦਾਹਰਨਾ: 1. ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥ Raga Aaasaa 1, Patee, 19:2 (P: 433). ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥ (ਤਾਰਣ ਵਾਲਾ). Raga Dhanaasaree 5, 20, 1:1 (P: 675). 2. ਸੰਸਾਰ ਸਾਗਰ ਤਰਿ ਤਾਰਣ ਰਮ ਨਾਮ ਕਰਿ ਕਰਣੀ ॥ (ਤਾਰਿ ਦਾ ਅਰਥ ਜਹਾਜ਼ ਅਥਵਾ ਬੇੜੀ ਹਨ). Raga Goojree 1, Asatpadee 5, 1:2 (P: 505). 3. ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥ Raga Malaar 1, 3, 3:4 (P: 1255).
|
Mahan Kosh Encyclopedia |
ਸੰ. ਨਾਮ/n. ਪਾਰ ਕਰਨ ਦਾ ਕਰਮ। 2. ਉੱਧਾਰ. ਨਿਸਤਾਰ। 3. ਜਹਾਜ਼. “ਨਾ ਤਰਨਾ ਤੁਲਹਾ ਹਮ ਬੂਡਸਿ, ਤਾਰ ਲੇਹਿ ਤਾਰਣ ਰਾਇਆ!” (ਆਸਾ ਪਟੀ ਮਃ ੧) ਨਾ ਤਰਨਾ ਆਉਂਦਾ ਹੈ, ਨਾ ਤੁਲਹਾ ਹੈ, ਹੇ ਜਹਾਜ਼ਰੂਪ ਸ੍ਵਾਮੀ! ਤਾਰਲੈ। 4. ਸੰ. ਤਾਰਣ. ਵਿ. ਤ੍ਰਿਣ (ਕੱਖਾਂ) ਦਾ ਬਣਿਆ ਹੋਇਆ। 5. ਨਾਮ/n. ਫੂਸ ਦੀ ਅੱਗ। 6. ਘਾਸ (ਕੱਖਾਂ) ਦਾ ਮਹ਼ਿਸੂਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|