Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaree. 1. ਤਰਨ ਦੀ ਕਿਰਿਆ, ਤਰਣਾ। 2. ਤਾੜੀ, ਸਮਾਧੀ, ਲਿਵ, ਜੋਗ ਦੀ ਇਕ ਕਿਰਿਆ। 3. ਤਾਰ ਦਿੱਤਾ। 4. ਨਦੀ, ਸੰਸਾਰ ਸਾਗਰ। 5. ਬੇੜੀ। 1. swim, afloat. 2. meditation, contemplation, to be in yogic medication. 3. redeemed, emancipated, liberated. 4. stream, ocean of universe. 5. boat, ferry. ਉਦਾਹਰਨਾ: 1. ਤਰੁ ਤਾਰੀ ਮਨਿ ਨਾਮੁ ਸੁਚੀਤੁ ॥ (ਮਨ ਵਿਚ ਨਾਮ ਰੱਖ ਕੇ ਤਾਰੀ ਤਰ ਜਾ). Raga Gaurhee 1, 7, 1:4 (P: 153). ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥ Raga Gaurhee 4, 39, 1:2 (P: 164). ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ Raga Goojree 3, Vaar 3:2 (P: 509). 2. ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥ Raga Gaurhee 4, 44, 1:3 (P: 165). ਹੋਇ ਅਉਧੂਤ ਬੈਠੇ ਲਾਇ ਤਾਰੀ ॥ Raga Maaroo 5, 18, 4:1 (P: 1004). ਨੈਨੀ ਹਰਿ ਹਰਿ ਲਾਗੀ ਤਾਰੀ ॥ Raga Malaar 4, 1, 1:1 (P: 1262). 3. ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥ Raga Goojree 5, 2, 4:2 (P: 495). ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ (ਤਾਰ ਦਿਉ). Raga Dhanaasaree 4, 1, 1:2 (P: 666). ਉਦਾਹਰਨ: ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥ Raga Vadhans 4, Vaar 2:4 (P: 586). ਉਦਾਹਰਨ: ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥ (ਤਰ ਜਾ). Raga Raamkalee 1, 63:5 (P: 945). 4. ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥ Raga Saarang 4, Vaar 27:4 (P: 1248). 5. ਇਹੁ ਭਉਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥ Raga Malaar 3, 9, 1:2 (P: 1260).
|
SGGS Gurmukhi-English Dictionary |
1. swim, afloat. 2. meditation, contemplation, to be in yogic medication. 3. emancipated, spiritually enlightened. 4. stream, ocean of universe. 5. boat, ferry.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. swim; dip.
|
Mahan Kosh Encyclopedia |
ਨਾਮ/n. ਤਰਨ ਦੀ ਕ੍ਰਿਯਾ. “ਹਰਿ ਕੀਰਤਿ ਤਰੁ ਤਾਰੀ.” (ਗੂਜ ਮਃ ੪) “ਨਾਨਕ ਗੁਰਮੁਖਿ ਤਾਰੀ.” (ਗੂਜ ਮਃ ੫) 2. ਟਕ. ਟਕਟਕੀ. “ਨੈਨੀ ਹਰਿ ਹਰਿ ਲਾਗੀ ਤਾਰੀ.” (ਮਲਾ ਮਃ ੪) 3. ਤਾਲੀ. ਚਾਬੀ. ਕੁੰਜੀ. “ਬਿਨ ਤਾਰੀ ਤਾਰੋ ਭਿਰ੍ਯੋ ਖੁਲੇ ਨ ਕਰੈ ਉਪਾਯ.” (ਨਾਪ੍ਰ) 4. ਯੋਗਾਭ੍ਯਾਸ ਦਾ ਆਸਨ. ਚੌਕੜੀ. ਪਲਥੀ (ਪਥਲੀ). ਪੰਥੀ. “ਹੋਇ ਅਉਧੂਤ ਬੈਠੇ ਲਾਇ ਤਾਰੀ.” (ਮਾਰੂ ਮਃ ੫) 5. ਸਮਾਧਿ. “ਛੁਟੀ ਬ੍ਰਹ੍ਮ ਤਾਰੀ, ਮਹਾਰੁਦ੍ਰ ਨਚ੍ਯੋ.” (ਗ੍ਯਾਨ) 6. ਤਾਲੀ. ਤਾੜੀ. ਦੋਹਾਂ ਹੱਥਾਂ ਦੇ ਪਰਸਪਰ ਤਾੜਨ ਤੋਂ ਉਪਜੀ ਧੁਨਿ. ਦੇਖੋ- ਕਰਤਾਰੀ 2। 7. ਤਾੜ ਦੀ ਸ਼ਰਾਬ. ਤਾੜੀ। 8. ਨਦੀ। 9. ਨੌਕਾ. ਕਿਸ਼ਤੀ। 10. ਵਿ. ਤਾਰਕ. ਤਾਰਨ ਵਾਲਾ. “ਰਾਮਨਾਮ ਭਉਜਲ ਬਿਖੁ ਤਾਰੀ.” (ਮਃ ੪ ਵਾਰ ਵਡ) 11. ਸਿੰਧੀ. ਕ੍ਰਿਪਾ। 12. ਸਹਾਇਤਾ. ਇਮਦਾਦ। 13. ਦੇਖੋ- ਅਰ ਤਿਹਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|