Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaas⒰. 1. ਉਸ ਤੋਂ। 2. ਖਜਾਨਾ, ਭਾਂਡਾ, ਸੰਗ੍ਰਹਿ। 3. ਉਸ ਦਾ, ਉਸ ਦੀ। 4. ਉਸ ਦੇ। 5. ਤ੍ਰੇਹ, ਪਿਆਸ। 6. ਉਸ। 7. ਉਸ ਨੂੰ। 8. ਤ੍ਰਾਹ ਤ੍ਰਾਹ ਕਰ ਕੇ, ਬਚਾਓ ਦੀ ਪੁਕਾਰ ਕਰ ਕੇ। 9. ਉਹ। 1. to him. 2. treasure to him, his. 4. thine. 5. thirst. 6. him. 7. to him. 8. entreaty for help or redresal of wrong. 9. he. ਉਦਾਹਰਨਾ: 1. ਸਤਿਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥ Raga Sireeraag 1, 18, 3:2 (P: 21). 2. ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣ ਤਾਸੁ ॥ Raga Sireeraag 3, 34, 4:4 (P: 26). 3. ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ Raga Sireeraag 1, Asatpadee 6, 1:2 (P: 56). ਉਦਾਹਰਨ: ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥ Raga Sireeraag 1, Asatpadee 16, 1:2 (P: 63). 4. ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥ (ਉਸ ਦੇ). Raga Gaurhee 4, Vaar 6, Salok, 4, 2:4 (P: 302). 5. ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥ Raga Gaurhee 5, 149, 1:2 (P: 195). 6. ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥ Raga Gaurhee 5, Baavan Akhree, 15:1 (P: 253). 7. ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥ Raga Bilaaval, Kabir, 12, 2:1 (P: 857). 8. ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥ Raga Maaroo 3, 1, 5:2 (P: 993). 9. ਸਰੁ ਸੰਤੋਖੁ ਤਾਸੁ ਗੁਰੁ ਹੋਇ ॥ (ਉਹ ਗੁਰੂ ਹੀ). Raga Parbhaatee 1, 6, 1:2 (P: 1329).
|
SGGS Gurmukhi-English Dictionary |
1. to him/her. 2. treasure to him. 3. his/her/him/yours. 4. thirst. 5. entreaty for help or redressing of wrong. 6. he.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਤਸ੍ਯ. ਤਿਸ ਦਾ. ਉਸ ਦੇ. “ਤਾਸੁ ਚਰਨ ਲੇ ਰਿਦੈ ਬਸਾਵਉ.” (ਸਵੈਯੇ ਮਃ ੧ ਕੇ) 2. ਉਹ. ਵਹ. “ਤਾਸੁ ਗੁਰੂ, ਮੈ ਦਾਸ.” (ਸ. ਕਬੀਰ) ਉਹ ਗੁਰੂ, ਮੈ ਚੇਲਾ। 3. ਉਸ ਨੂੰ. ਉਸ ਤਾਂਈਂ. “ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ?” (ਸ੍ਰੀ ਅ: ਮਃ ੧) 4. ਸੰ. ਤ੍ਰਾਸ. ਨਾਮ/n. ਡਰ. ਭੈ. “ਜਨ ਨਾਨਕ ਨਾਮ ਧਿਆਇ ਤੂ ਸਭ ਕਿਲਵਿਖ ਕਟਹਿ ਤਾਸੁ.” (ਮਃ ੪ ਵਾਰ ਗਉ ੧) 5. ਸੰ. ਤ੍ਰਾਹਿ. ਵ੍ਯ. ਬਚਾਓ. ਰਖ੍ਯਾ ਕਰੋ. “ਤਾਸੁ ਤਾਸੁ ਧਰਮਰਾਇ ਜਪਤ ਹੈ.” (ਮਾਰੂ ਮਃ ੩) ਤ੍ਰਾਹਿ ਤ੍ਰਾਹਿ! ਧਰਮਰਾਜ ਬੋਲਦਾ ਹੈ। 6. ਸੰ. तृषा- ਤ੍ਰਿਸ਼ਾ. ਨਾਮ/n. ਤੇਹ. ਪ੍ਯਾਸ. ਦੇਖੋ- ਤਾਸ ੯. “ਜਪਿ ਹਰਿਚਰਨ ਮਿਟੀ ਖੁਧ ਤਾਸੁ.” (ਗਉ ਮਃ ੫) ਭੁੱਖ ਤੇ ਪ੍ਯਾਸ। 7. ਸੰ. ਤ੍ਵੇਸ਼. ਚਮਕ. ਪ੍ਰਕਾਸ਼. “ਊਚਉ ਪਰਬਤ ਗਾਖੜੋ ਨਾ ਪਉੜੀ ਤਿਤੁ ਤਾਸੁ.” (ਸ੍ਰੀ ਅ: ਮਃ ੧) ਨਾ ਪੌੜੀ ਹੈ ਨਾ ਰੌਸ਼ਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|