Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫil. 1. ਤਿਲ ਮਾਤਰ, ਥੋੜਾ ਜਿਹਾ, ਨਿਗੂਣਾ ਜਿਹਾ। 2. ਤਿਲ ਦਾ ਬੀਜ, ਇਕ ਨਿੱਕਾ ਜਿਹਾ ਬੀਜ ਜਿਸ ਦਾ ਤੇਲ ਕੱਢਿਆ ਜਾਂਦਾ ਹੈ। 3. ਤਿਲ ਦਾ ਬੂਟਾ। 4. ਥੋੜਾ ਸਮਾਂ, ਖਿਨ ਮਾਤਰ। 1. just a bit, iota, negligible. 2. seasame seed. 3. seasame plant (spurious). 4. negligible time. ਉਦਾਹਰਨਾ: 1. ਜੇ ਕੋ ਪਾਵੈ ਤਿਲ ਕਾ ਮਾਨੁ ॥ Japujee, Guru Nanak Dev, 21:2 (P: 4). ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥ Raga Sorath 5, 60, 1:2 (P: 624). 2. ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥ Raga Gaurhee 4, Vaar 27:5 (P: 315). ਫਰੀਦਾ ਜੇ ਜਾਣਾ ਤਿਲ ਬੋੜੜੇ ਸੰਮਲਿ ਬੁਕੁ ਭਰੀ ॥ (ਭਾਵ ਸੁਆਸ). Salok, Farid, 4:1 (P: 1378). 3. ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ Raga Aaasaa 1, Vaar 1, Salok, 1, 3:2 (P: 463). 4. ਰਾਮ ਨਾਮ ਇਕ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥ Raga Kaanrhaa 4, Asatpadee 1, 4:1 (P: 1308).
|
SGGS Gurmukhi-English Dictionary |
1. just a bit, iota, negligible. 2. sesame seed. 3. sesame plant (spurious). 4. negligible time.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. adv. in small bits, bit by bit. (2) n.m. mole, speckle; sesame plant or seed Sesamum indicum.
|
Mahan Kosh Encyclopedia |
(ਤਿਲੁ) (ਸੰ. तिल्. ਧਾ. ਜਾਣਾ, ਚੋਪੜਨਾ) ਸੰ. तिल. ਨਾਮ/n. ਤਿਲ ਦਾ ਬੂਟਾ. “ਜਿਉ ਬੂਆੜ ਤਿਲੁ ਖੇਤ ਮਾਹਿ ਦੁਹੇਲਾ.” (ਸੁਖਮਨੀ) 2. ਤਿਲ ਦਾ ਬੀਜ. ਤੈਲਫਲ. ਪਿਤ੍ਰਿਤਰਪਣ.{1062} ਸਨੇਹਫਲ. ਅ਼. ਸਿਮਸਿਮ. L. Sesamum Indicum. ਤਿਲ ਦੀ ਤਾਸੀਰ ਗਰਮ ਤਰ ਹੈ. 3. ਤਿਲ ਦੇ ਆਕਾਰ ਦਾ ਕਾਲਾ ਦਾਗ, ਜੋ ਤੁਚਾ ਵਿੱਚ ਹੁੰਦਾ ਹੈ. ਖ਼ਾਲ. mole. “ਪ੍ਰੀਤਮ ਕੀ ਪੁਤਰੀ ਮੇ ਤਨਿਕ ਤਾਰਿਕਾ ਸ੍ਯਾਮ, ਤਾਂ ਕੋ ਪ੍ਰਤਿ ਬਿੰਬ ਤਿਲ ਤਿਲਕ ਤ੍ਰਿਲੋਕ ਕੋ.” (ਭਾਗੁ ਕ) 4. ਵਿ. ਤਿਲ ਜਿੰਨਾਂ. ਤਿਲਮਾਤ੍ਰ. “ਜੇਕੋ ਪਾਵੈ ਤਿਲ ਕਾ ਮਾਨੁ.” (ਜਪੁ) 5. ਕ੍ਸ਼ਣਮਾਤ੍ਰ. “ਖਿਨੁ ਆਵੈ ਤਿਲੁ ਜਾਵੈ.” (ਸੂਹੀ ਮਃ ੧) 6. ਅ਼. [طِلّ] ਤ਼ਿੱਲ. ਨਾਮ/n. ਧੋਖਾ. ਛਲ. “ਗੁਰੁ ਮਿਲੈ ਨਾ ਤਿਸੁ ਤਿਲ ਨ ਤਮਾਇ.” (ਸ੍ਰੀ ਅ: ਮਃ ੧) ਨਾ ਉਸ ਵਿੱਚ ਕਪਟ ਹੈ ਨਾ ਤ਼ਮਅ਼ ਹੈ. Footnotes: {1062} ਦੇਖੋ- ਤਿਲਾਂਜਲੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|