Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫukʰaar. ਤੁਖਾਰ ਦਾ ਘੋੜਾ, ਉਤਰ ਪਛਮ ਦਾ ਇਕ ਦੇਸ਼ ਜਿਥੋਂ ਦੇ ਘੋੜੇ ਉਤਮ ਨਸਲ ਦੇ ਮੰਨੇ ਜਾਂਦੇ ਹਨ। stallion, horses of good breed, horses of a North-Westren country which are considered to beof a good breed. ਉਦਾਹਰਨ: ਤਾਜੀ ਰਥ ਤੁਖਾਰ ਹਾਥੀ ਪਾਖਰੇ ॥ Raga Maajh 1, Vaar 8:5 (P: 141).
|
SGGS Gurmukhi-English Dictionary |
stallion, horses of good breed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. snow, snowing.
|
Mahan Kosh Encyclopedia |
ਸੰ. ਨਾਮ/n. ਅਥਰਵਵੇਦ ਅਨੁਸਾਰ ਹਿਮਾਲਯ ਦੇ ਉੱਤਰ ਪੱਛਮ ਦਾ ਦੇਸ਼. “ਸੁਯੇਨਤਾਈ” ਚੀਨੀਯਾਤ੍ਰੀ ਨੇ ਭੀ ਆਪਣੇ ਸਫ਼ਰਨਾਮੇ ਵਿੱਚ ਤੁਖਾਰ ਦਾ ਜ਼ਿਕਰ ਕੀਤਾ ਹੈ. ਮਹਾਭਾਰਤ ਅਤੇ ਰਾਮਾਯਣ ਵਿੱਚ ਇਸ ਦੇ ਘੋੜਿਆਂ ਦੀ ਵਡੀ ਤਾਰੀਫ਼ ਹੈ. ਤੁਖਾਰ ਦੇ ਘੋੜੇ ਖ਼ਾਸ ਕਰਕੇ ਰਥਾਂ ਵਿੱਚ ਜੋੜੇ ਜਾਂਦੇ ਸਨ. ਸੰਸਕ੍ਰਿਤ ਗ੍ਰੰਥਾਂ ਵਿੱਚ ਤਾਜਿਕ{1069} (01782) ਅਤੇ ਤੁਖਾਰ ਦੇ ਘੋੜਿਆਂ ਦੀ ਜਾਤਿ ਉੱਤਮ ਲਿਖੀ ਹੈ। 2. ਸੰ. तुक्खार- ਤੁੱਖਾਰ. ਤੁਖਾਰ ਦੇਸ਼ ਨਾਲ ਹੈ ਜਿਸ ਦਾ ਸੰਬੰਧ. ਤੁਖਾਰ ਦੇਸ਼ ਦਾ ਵਸਨੀਕ. ਤੁਖਾਰੀ। 3. ਤੁਖਾਰ ਦਾ ਘੋੜਾ. “ਤਾਜੀ ਰਥ ਤੁਖਾਰ.” (ਮਃ ੧ ਵਾਰ ਮਾਝ) ਤਾਜ਼ੀ{1070} (ਅ਼ਰਬ ਦੇ ਘੋੜੇ) ਸਵਾਰੀ ਲਈ, ਅਰ ਤੁਖਾਰ ਰਥ ਜੋੜਨ ਲਈ। 4. ਘੋੜੇ ਮਾਤ੍ਰ ਵਾਸਤੇ ਭੀ ਤੁਖਾਰ ਸ਼ਬਦ ਕਵੀਆਂ ਨੇ ਵਰਤਿਆ ਹੈ, ਭਾਵੇਂ ਉਹ ਕਿਸੇ ਦੇਸ਼ ਦਾ ਹੋਵੇ. “ਕਿਤੇ ਪੀਲ ਰੂਢੇ ਕਿਤੇ ਬ੍ਰਿਖਭਬਾਹਨ ਕਿਤੇ ਉਸ੍ਟਬਾਹਨ ਚੜੇ੍ਹ ਬਹੁ ਤੁਖਾਰਾ.” (ਸਲੋਹ) ਰਾਜਪੂਤਾਨੇ ਦਾ ਪ੍ਰਸਿੱਧ ਕਵਿ ਲਛਮਨ ਸਿੰਘ ਲਿਖਦਾ ਹੈ:- ਤੇਲੀਆ ਤਿਲਕਦਾਰ ਤੁਰਕੀ ਲਖੌਰੀ ਲੱਖੀ, ਲਛਮਨ ਸਿੰਘ ਜਾਤਿ ਛੱਤਿਸ ਤੁਖਾਰੋ ਹੈ. ਕਵਿ ਮੁਰਾਰੀਦਾਨ ਨੇ ਡਿੰਗਲ ਕੋਸ਼ ਵਿੱਚ ਲਿਖਿਆ ਹੈ. “ਸਿੰਧੂਭਵ ਕਾਂਬੋਜ ਸੁਣ ਖੁਰਾਸਾਣ ਤੋਖਾਰ.” ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਘੋੜੀ ਲਈ ਤੁਖਾਈ (ਤੁਖਾਰੀ) ਸ਼ਬਦ ਵਰਤਿਆ ਹੈ. ਦੇਖੋ- ਤੁਖਾਈ 2। 5. ਭਾਈ ਸੰਤੋਖ ਸਿੰਘ ਅਤੇ ਸਾਂਪ੍ਰਦਾਈ ਗਿਆਨੀ ਤੁਖਾਰ ਦਾ ਅਰਥ ਸ਼ੁਤਰ ਕਰਦੇ ਹਨ. “ਔਰ ਤੁਖਾਰ ਦਿਯੇ ਹਿਤ ਭਾਰਨ” (ਨਾਪ੍ਰ) 6. ਸੰ. तुषार- ਤੁਸ਼ਾਰ. ਹਿਮ. ਬਰਫ. “ਮਾਨੋ ਪਹਾਰ ਕੇ ਸ੍ਰਿੰਗਹੁੰ ਤੇ ਧਰਨੀ ਪਰ ਆਨ ਤੁਖਾਰ ਪਰ੍ਯੋ ਹੈ.” (ਚੰਡੀ ੧) 7. ਪਾਲਾ. ਸ਼ੀਤ. “ਪੋਖਿ ਤੁਖਾਰੁ ਨ ਵਿਆਪਈ.” (ਮਾਝ ਬਾਰਹਮਾਹਾ) 8. ਕਪੂਰ। 9. ਵਿ. ਠੰਢਾ. ਸ਼ੀਤਲ. ਦੇਖੋ- ਤੁਖਾਰੁ. Footnotes: {1069} ਸੰ. ताजिक ਪਾਰਸ ਦੇਸ਼ ਦਾ. Persian. {1070} ਤਾਜ਼ੀ ਸ਼ਬਦ ਸ਼ਾਯਦ ਸੰਸਕ੍ਰਿਤ ਤਾਜਿਕ ਤੋਂ ਹੀ ਨਿਕਲਿਆ ਹੋਵੇ.
Mahan Kosh data provided by Bhai Baljinder Singh (RaraSahib Wale);
See https://www.ik13.com
|
|