Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫéj. 1. ਵੇਗ, ਤੇਜ਼ ਰਫਤਾਰ। 2. ਪ੍ਰਕਾਸ਼, ਜੋਤ। 1. swift, fast, speedy. 2. light. ਉਦਾਹਰਨਾ: 1. ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ Raga Jaitsaree 5, 1, 3:1 (P: 700). 2. ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ Raga Bilaaval, Kabir, 11, 3:1 (P: 857). ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥ (ਪ੍ਰਕਾਸ਼). Sava-eeay of Guru Ramdas, Mathuraa, 6:1 (P: 1404).
|
English Translation |
(1) n.m. glory, eminence, fame renown; splendor, luster, glitter, radiance, effulgence, brightness. (2) adj. fast, swift, rapid, quick, speedy; sharp, keen, piercing, biting; clever, showed, intelligent, hot pungent, acrid, strong; adv. fast, swiftly; also. (3) n.m. bay leaf, leaf of cassia or cinnamon.
|
Mahan Kosh Encyclopedia |
ਸੰ. तिज्. ਧਾ. ਤਿੱਖਾ ਕਰਨਾ, ਚਮਕਣਾ। 2. ਨਾਮ/n. ਚਮਕ. ਪ੍ਰਕਾਸ਼. “ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ.” (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ). 3. ਬਲ. ਸ਼ਕਤਿ। 4. ਅਗਨਿ. “ਅਪ ਤੇਜ ਬਾਇ ਪ੍ਰਿਥਮੀ ਅਕਾਸਾ.” (ਗਉ ਕਬੀਰ) 5. ਵੀਰਯ। 6. ਮਿੰਜ। 7. ਘੀ। 8. ਕ੍ਰੋਧ. “ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ.” (ਮਲਾ ਮਃ ੧) 9. ਫ਼ਾ. [تیز] ਤੇਜ਼. ਵਿ. ਤਿੱਖਾ। 10. ਚਾਲਾਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|