Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫol. ਵਜ਼ਨ, ਭਾਰ(ਮੁਲ)। weight(worth). ਉਦਾਹਰਨ: ਤੂ ਨਦਰੀ ਅੰਦਰਿ ਤੋਲਹਿ ਤੋਲ ॥ Raga Sireeraag 1, 30, 3:2 (P: 25). ਤੂ ਸਭਨਾ ਦੇਖਹਿ ਤੋਲਹਿ ਤੋਲ ॥ (ਮਾਪ ਕਰਦਾ ਭਾਵ ਪਛਾਣਦਾ ਹੈ). Raga Maaroo 3, Solhay, 8, 5:2 (P: 1051).
|
English Translation |
n.m. weight; weighing, weighing point.
|
Mahan Kosh Encyclopedia |
ਸੰ. ਨਾਮ/n. ਛਿਆਨਵੇ (੯੬) ਰੱਤੀਭਰ ਵਜ਼ਨ. ਤੋਲਾ। 2. ਸੰ. ਤੋਲ. ਤੌਲ. ਤਰਾਜੂ. ਤੱਕੜੀ। 3. ਵਜ਼ਨ. ਭਾਰ ਦਾ ਮਾਨ. ਸ਼ਾਰੰਗਧਰ ਵਿੱਚ ਤੋਲ ਇਸ ਤਰਾਂ ਹੈ:- ੩੦ ਪ੍ਰਮਾਣੁ ਦਾ ਤ੍ਰਸਰੇਣੁ (ਅਥਵਾ- ਵੰਸ਼ੀ). ੬ ਤ੍ਰਸਰੇਣੁ ਦਾ ਮਰੀਚਿ. ੬ ਮਰੀਚਿ ਦਾ ਰਾਈ. ੩ ਰਾਈ ਸਰਸ਼ਪ. ੮ ਸਰਸ਼ਪ ਦਾ ਜੌਂ (ਯਵ). ੪ ਜੌਂ ਦੀ ਗੁੰਜਾ (ਰੱਤੀ). ੬ ਗੁੰਜਾ ਦਾ ਮਾਸ਼ਾ. ਮਾਸ਼ੇ ਦਾ ਨਾਉਂ “ਹੇਮ” ਅਤੇ “ਧਾਨ੍ਯਕ” ਭੀ ਹੈ. ਕਈਆਂ ਨੇ ਅੱਠ ਖ਼ਸ਼ਖ਼ਾਸ਼ ਦੀ ਰਾਈ, ਚਾਰ ਰਾਈ ਦਾ ਚਾਵਲ, ਅੱਠ ਚਾਵਲ ਦੀ ਰੱਤੀ, ਅੱਠ ਰੱਤੀ ਦਾ ਮਾਸ਼ਾ, ਗ੍ਯਾਰਾਂ ਮਾਸ਼ੇ ਦਾ ਤੋਲਾ, ਦੋ ਤੋਲੇ ਦੀ ਸਰਸਾਹੀ, ਦੋ ਸਰਸਾਹੀ ਦਾ ਅੱਧ ਪਾ, ਦੋ ਅੱਧ ਪਾ ਦਾ ਪਾਈਆ, ਚਾਰ ਪਾਉ ਦਾ ਸੇਰ, ਪੰਜ ਸੇਰ ਦੀ ਪੰਜਸੇਰੀ, ਦੋ ਪੰਜਸੇਰੀ ਦੀ ਧੜੀ, ਦੋ ਧੜੀ ਦਾ ਧੌਣ (ਅਰਧਮਨ), ਦੋ ਧੌਣ ਦਾ ਮਣ, ਅਤੇ ਪੰਜ ਮਣ ਦਾ ਭਾਰ ਲਿਖਿਆ ਹੈ. ਭਾਈ ਗੁਰਦਾਸ ਜੀ ਲਿਖਦੇ ਹਨ:- ਏਕ ਮਨ ਆਠ ਖੰਡ ਖੰਡ ਖੰਡ ਪਾਂਚ ਟੂਕ, ਟੂਕ ਟੂਕ ਚਾਰੁ ਫਾਰਿ ਫਾਰ ਦੋਇ ਫਾਰ ਹੈ. ਤਾਹੂ ਤੇ ਪਈਸੇ ਔ ਪਈਸਾ ਏਕ ਪਾਂਚ ਟਾਂਕ, ਟਾਂਕ ਟਾਂਕ ਮਾਸੇ ਚਾਰ ਅਨਿਕ ਪ੍ਰਕਾਰ ਹੈ. ਮਾਸਾ ਏਕ ਆਠ ਰੱਤੀ ਰੱਤੀ ਆਠ ਚਾਵਰ ਕੀ, ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ. ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖੈ, ਵਸ ਆਵੈ ਕੈਸੋ ਜਾਂਕੋ ਏਤੋ ਵਿਸਤਾਰ ਹੈ. (ਭਾਗੁ ਕ) ਇਸ ਕਬਿੱਤ ਵਿੱਚ “ਮਨ” ਸ਼ਬਦ ਦੋ ਅਰਥ ਰਖਦਾ ਹੈ. ਦਿਲ ਅਤੇ ਚਾਲੀ ਸੇਰ ਤੋਲ. ਅੱਠ ਖੰਡ-ਅੱਠ ਪੰਜਸੇਰੀਆਂ. ਪੰਚ ਟੂਕ-ਪੰਜ ਸੇਰ. ਚਾਰ ਫਾੜ-ਚਾਰ ਪਾਈਏ. ਐਸੇ ਹੀ ਅੱਧ ਪਾ, ਸਰਸਾਹੀ, ਟਾਂਕ, ਮਾਸਾ, ਰੱਤੀ, ਚਾਵਲ ਆਦਿ ਜਾਣੋ. ਇਸ ਸਮੇਂ ਪ੍ਰਚਲਿਤ ਤੋਲ ਇਹ ਹੈ- ੮ ਚਾਵਲ, ਰੱਤੀ. ੮ ਰੱਤੀ, ਮਾਸ਼ਾ. ੧੨ ਮਾਸ਼ੇ, ਤੋਲਾ. ੫ ਤੋਲਾ, ਛਟਾਂਕ. ੪ ਛਟਾਂਕ, ਪਾਵ (ਪਾਈਆ). ੧੬ ਛਟਾਂਕ, ਸੇਰ.{1079} ੪੦ ਸੇਰ, ਮਨ. Footnotes: {1079} ਦੇਖੋ- ਸੇਰ 1 ਫੁਟਨੋਟ ਸਮੇਤ.
Mahan Kosh data provided by Bhai Baljinder Singh (RaraSahib Wale);
See https://www.ik13.com
|
|