Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thee. 1. ਹੋਣ ਦਾ ਭਾਵ। 2. ‘ਹੈ’ ਦਾ ਭੂਤ ਕਾਲ, ਸੀ। 3. ਹੈਂ। 1. become. 2. was. 3. are. ਉਦਾਹਰਨਾ: 1. ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥ Raga Sireeraag 3, 61, 1:4 (P: 38). 2. ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥ Raga Gond, Naamdev, 7, 1:2 (P: 875). 3. ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥ Raga Soohee 5, Chhant 1, 1:5 (P: 777).
|
SGGS Gurmukhi-English Dictionary |
[v.] (from Thīnā) become
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਹੈ ਸ਼ਬਦ ਦਾ ਭੂਤ ਕਾਲ ਸੀ. ਥਾ। 2. ਹੋਣ ਦਾ ਭਾਵ. “ਤਿਨ ਹੀ ਜੈਸੀ ਥੀਰਹਾ.” (ਓਅੰਕਾਰ) ਹੋਰਹਾਂ “ਜੋ ਗੁਣਵੰਤੀ ਥੀਰਹੈ.” (ਵਡ ਮਃ ੧) 3. ਪ੍ਰਤ੍ਯ. ਸੇ. ਤੋਂ. “ਮਿਥਿਆ ਮੋਹ ਮਗਨ ਥੀ ਰਹਿਆ.” (ਸੂਹੀ ਛੰਤ ਮਃ ੫) 4. ਵਿ. ਸ੍ਥਿਤ. ਕਾਇਮ. “ਮੈ ਜੁਗ ਚਾਰ ਲਗੇ ਨਹਿ ਥੀਹੋਂ.” (ਚਰਿਤ੍ਰ ੧੧੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|