Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋar. 1. ਦਰਵਾਜਾ। 2. ਹਰੀ ਦਾ ਦਰਵਾਜਾ। 3. ਦਰਬਾਰ। 4. ਅੰਦਰ, ਵਿਚ। 1. door. 2. door of the Lord. 3. court. 4. in. ਉਦਾਹਰਨਾ: 1. ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥ Raga Sireeraag 1, Asatpadee 16, 3:1 (P: 63). ਨਉ ਦਰ ਠਾਕੇ ਧਾਵਤੁ ਰਹਾਏ ॥ (ਨੌਂ ਗੋਲਕਾਂ ਰੂਪ ਦਰਵਾਜੇ). Raga Maajh 3, Asatpadee 25, 6:1 (P: 124). ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥ Raga Gaurhee, Kabir, 73, 2:1 (P: 339). 2. ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥ Salok, Farid, 2:1 (P: 1377). 3. ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥ Raga Aaasaa 1, 38, 3:2 (P: 360). ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ (ਪ੍ਰਭੂ ਦੇ ਦਰਬਾਰ ਵਿਚ). Raga Sorath 1, 3, 3:2 (P: 596). 4. ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ Raga Tilang 1, 1, 1:1 (P: 721). ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ Raga Tilang 1, 1, 3:2 (P: 721).
|
SGGS Gurmukhi-English Dictionary |
1. door. 2. door of God. 3. court. 4. in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. door, threshold; rate, price, rate of interest. (2) pref. indicating in, amidst.
|
Mahan Kosh Encyclopedia |
ਸੰ. (ਦੇਖੋ- ਦ੍ਰਿ ਧਾ). ਨਾਮ/n. ਡਰ. ਭਯ (ਭੈ). “ਕਾ ਦਰ ਹੈ ਜਮ ਕੋ ਤਿਨ ਜੀਵਨ, ਅੰਤ ਭਜੇ ਗੁਰੁ ਤੇਗਬਹਾਦੁਰ?” (ਗੁਪ੍ਰਸੂ) 2. ਸ਼ੰਖ. “ਗਦਾ ਚਕ੍ਰ ਦਰ ਅੰਬੁਜ{1106} ਧਾਰੂ.” (ਨਾਪ੍ਰ) 3. ਗੁਫਾ. ਕੰਦਰਾ। 4. ਪਾੜਨ ਦੀ ਕ੍ਰਿਯਾ. ਵਿਦਾਰਣ। 5. ਫ਼ਾ. [در] ਦ੍ਵਾਰ. ਦਰਵਾਜ਼ਾ. “ਦਰ ਦੇਤ ਬਤਾਇ ਸੁ ਮੁਕਤਿ ਕੋ.” (ਨਾਪ੍ਰ) 6. ਕ੍ਰਿ. ਵਿ. ਅੰਦਰ. ਵਿੱਚ. “ਦਰ ਗੋਸ ਕੁਨ ਕਰਤਾਰ.” (ਤਿੰਲ ਮਃ ੧) “ਆਇ ਪ੍ਰਵੇਸੇ ਪੁਰੀ ਦਰ ਜਨੁ ਉਦ੍ਯੋ ਸੁ ਚੰਦੂ। ਨਿਜ ਦਰ ਦਰ ਦਾਰਾ ਖਰੀ ਲੇ ਮਾਲ ਬਲੰਦੂ.” (ਗੁਪ੍ਰਸੂ) 7. ਦਰਬਾਰ ਦਾ ਸੰਖੇਪ. “ਕਹੁ ਨਾਨਕ ਦਰ ਕਾ ਬੀਚਾਰ.” (ਭੈਰ ਮਃ ੫) 8. ਹਿੰ. ਨਿਰਖ. ਭਾਉ। 9. ਕਦਰ. ਮਹਿਮਾ। 10. ਕਈ ਥਾਂ ਦਲ ਦੀ ਥਾਂ ਭੀ ਦਰ ਸ਼ਬਦ ਵਰਤਿਆ ਹੈ. “ਦੇਵਤਿਆਂ ਦਰਿ ਨਾਲੇ.” (ਜਪੁ) ਦੇਵਤਿਆਂ ਦੀ ਮੰਡਲੀ (ਸਭਾ) ਸਾਥ. Footnotes: {1106} ਦੇਖੋ- ਪਦਮ ਦਾ ਅੰਗ 4 ਨੋਟ ਸਮੇਤ.
Mahan Kosh data provided by Bhai Baljinder Singh (RaraSahib Wale);
See https://www.ik13.com
|
|