Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋal. 1. ਟੁਕੜੇ ਟੁਕੜੇ ਕਰਨਾ, ਦਲਨ ਕਰਨਾ। 2. ਸਮੂਹ, ਝੁੰਡ। 3. ਪੰਖੜੀਆ, ਪਤੀਆਂ। 4. ਫੌਜ। 1. cut into pieces, crush. 2. multitudes. 3. petals. 4. army. ਉਦਾਹਰਨਾ: 1. ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥ Raga Sireeraag, Trilochan, 2, 4:2 (P: 92). 2. ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ Raga Sorath, Kabir, 2, 1:1 (P: 654). 3. ਦੁਆਦਸ ਦਲ ਅਭ ਅੰਤਹਿ ਮੰਤ ॥ (ਪੰਖੜੀਆਂ ਵਾਲਾ ਹਿਰਦਾ). Raga Bhairo, Kabir, 1, 4:3 (P: 1162). 4. ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥ Salok 1, 25:1 (P: 1412).
|
SGGS Gurmukhi-English Dictionary |
[1. Sk. n. 2. p. (Dalanâ) v.] 1. army 2. destroy, crush 3 leaf
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. party, organized and, group or team; armed force, frightening force, army, troop; swarm, multitude. (2) n.m. coarsely ground or partly crushed grain; v. from. imperative of ਦਲਨਾ, crush.
|
Mahan Kosh Encyclopedia |
ਸੰ. दल्. ਧਾ. ਚੀਰਨਾ, ਪਾੜਨਾ, ਟੁਕੜੇ ਟੁਕੜੇ ਕਰਨਾ, ਕੁਮਲਾਉਣਾ। 2. ਨਾਮ/n. ਪੱਤਾ. ਪਤ੍ਰ. “ਤਰੁ ਦਲ ਹਰੇ.” (ਗੁਪ੍ਰਸੂ) 3. ਫੁੱਲ ਦੀ ਪਾਂਖੁੜੀ. “ਲੋਚਨ ਅਮਲ ਕਮਲ ਦਲ ਜੈਸੇ.” (ਨਾਪ੍ਰ) 4. ਦਲੀਆ. ਮਲੀਦਾ. “ਤਹ ਕਰਦਲ ਕਰਨਿ ਮਹਾ ਬਲੀ.” (ਸ੍ਰੀ ਤ੍ਰਿਲੋਚਨ) ਉੱਥੇ ਧਰਮ ਰਾਜ ਦੇ ਬਲੀ ਦੂਤ ਹੱਥ ਨਾਲ ਮਲੀਦਾ ਕਰ ਛਡਦੇ ਹਨ।{1109} 5. ਸਮੂਹ. ਝੁੰਡ. “ਰਹੈ ਕਿਰਮ ਦਲ ਖਾਈ.” (ਸੋਰ ਕਬੀਰ) 6. ਫ਼ੌਜ. “ਚਤੁਰੰਗਨਿ ਦਲ ਸਾਜ.” (ਚੰਡੀ ੧) 7. ਮੋਟਾਈ। 8. ਸ਼ਸਤ੍ਰ ਦਾ ਕੋਸ਼. ਮਿਆਂਨ। 9. ਧਨ। 10. ਦੇਖੋ- ਦਲਨ. Footnotes: {1109} ਵ੍ਯਾਕਰਣ ਤੋਂ ਅਣਜਾਣ ਗ੍ਯਾਨੀ ਇਸ ਦਾ ਇਹ ਅਰਥ ਭੀ ਕਰ ਦਿੰਦੇ ਹਨ ਕਿ- ਕਰਣ ਜੇਹੇ ਮਹਾਬਲੀਆਂ ਦਾ ਮਲੀਦਾ ਕਰਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|