Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋalaalee. 1. ਵਿਚ ਪੈ ਕੇ ਸੌਦਾ ਕਰਵਾਉਣ ਦਾ ਇਵਜ਼ਾਨਾ/ਉਜਰਤ, ਬਦਲੇ ਵਿਚ, ਵਟਾਂਦਰੇ ਵਿਚ। 2. ਵਿਚੋਲਾਪਣ। 1. brokerage, mediation. 2. mediation. ਉਦਾਹਰਨਾ: 1. ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥ Raga Raamkalee, Kabir, 1, 1:1 (P: 969). 2. ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥ Raga Raamkalee, Balwand & Sata, Vaar 3:2 (P: 967).
|
SGGS Gurmukhi-English Dictionary |
1. brokerage, mediation. 2. mediation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. profession of ਦਲਾਲ; brokerage, commission.
|
Mahan Kosh Encyclopedia |
ਫ਼ਾ. [دلّالی] ਦੱਲਾਲੀ. ਨਾਮ/n. ਦਲਾਲ ਦੀ ਕ੍ਰਿਯਾ। 2. ਦਲਾਲ ਦੀ ਉਜਰਤ. “ਜਪੁ ਤਪੁ ਦੇਉ ਦਲਾਲੀ ਰੇ!” (ਰਾਮ ਕਬੀਰ) 3. ਦਲਾਯਲ ਦੀ ਥਾਂ ਭੀ ਦਲਾਲੀ ਸ਼ਬਦ ਆਇਆ ਹੈ. “ਧਰਮ ਰਾਇ ਹੈ ਦੇਵਤਾ ਲੈ ਗਲਾਂ ਕਰੇ ਦਲਾਲੀ.” (ਵਾਰ ਰਾਮ ੩) ਸਤਿਗੁਰੂ ਅੰਗਦ ਧਰਮਰਾਜ ਦੇਵਤਾ ਹੈ, ਦਲੀਲਾਂ (ਯੁਕਤੀਆਂ) ਅਨੁਸਾਰ ਸੇਵਕਾਂ ਦੀਆਂ ਗੱਲਾਂ ਸੁਣਕੇ ਫ਼ੈਸਲਾ ਕਰਦਾ ਹੈ. ਭਾਵ- ਜਿਗ੍ਯਾਸੂਆਂ ਦੇ ਸੰਸੇ ਪ੍ਰਬਲ ਪ੍ਰਮਾਣ ਅਤੇ ਯੁਕਤੀਆਂ ਨਾਲ ਦੂਰ ਕਰਦਾ ਹੈ.{1111}. Footnotes: {1111} ਜੋ ਗ੍ਯਾਨੀ ਇੱਥੇ ਯਮਰਾਜ ਦਾ ਅਰਥ ਕਰਦੇ ਹਨ, ਉਹ ਪ੍ਰਕਰਣ ਨਹੀਂ ਸਮਝਦੇ.
Mahan Kosh data provided by Bhai Baljinder Singh (RaraSahib Wale);
See https://www.ik13.com
|
|