Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaan. 1. ਖੈਰਾਤ, ਪੁੰਨ ਰੂਪ ਵਿਚ, ਤਰਸ ਕਰਕੇ ਦਿਤੀ ਵਸਤੂ। 2. ਟੈਕਸ। 3. ਡੰਨ। 1. alms, gift. 2. tax. 3. fine. ਉਦਾਹਰਨਾ: 1. ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ Raga Sireeraag 1, Asatpadee 6, 1:2 (P: 56). ਉਦਾਹਰਨ: ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥ (ਦਾਤਾਂ). Raga Bilaaval 5, 34, 3:2 (P: 809). 2. ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥ Raga Aaasaa 1, Asatpadee 10, 4:2 (P: 416). 3. ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ Raga Raamkalee 3, Vaar 14, Salok, 1, 1:1 (P: 953).
|
SGGS Gurmukhi-English Dictionary |
1. alms, gift. 2. tax. 3. fine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. alms, charity, largess, free fight or grant, donation, bounty, munificence; generosity.
|
Mahan Kosh Encyclopedia |
ਸੰ. ਨਾਮ/n. ਦੇਣ ਦਾ ਕਰਮ. ਖ਼ੈਰਾਤ. “ਦਾਨ ਦਾਤਾਰਾ ਅਪਰ ਅਪਾਰਾ.” (ਰਾਮ ਛੰਤ ਮਃ ੫) “ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ.” (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ. ਦੇਖੋ- ਨਾਮ ਦਾਨ ਇਸਨਾਨ। 2. ਉਹ ਵਸਤੁ, ਜੋ ਦਾਨ ਵਿੱਚ ਦਿੱਤੀਜਾਵੇ। 3. ਮਹ਼ਿਸੂਲ. ਕਰ. ਟੈਕਸ. “ਰਾਜਾ ਮੰਗੈ ਦਾਨ.” (ਆਸਾ ਅ: ਮਃ ੧) 4. ਹਾਥੀ ਦਾ ਟਪਕਦਾ ਹੋਇਆ ਮਦ. “ਦਾਨ ਗਜਗੰਡ ਮਹਿ ਸੋਭਤ ਅਪਾਰ ਹੈ.” (ਨਾਪ੍ਰ) 5. ਯਗ੍ਯ. “ਸਹੰਸਰ ਦਾਨ ਦੇ ਇੰਦ੍ਰ ਰੋਆਇਆ.” (ਮਃ ੧ ਵਾਰ ਰਾਮ ੧) 6. ਰਾਜ ਨੀਤਿ ਦਾ ਇੱਕ ਅੰਗ. ਕੁਝ ਧਨ ਆਦਿ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ. “ਸਾਮ ਦਾਨ ਅਰੁ ਦੰਡ ਭੇਦ.” (ਗੁਪ੍ਰਸੂ) 7. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। 8. ਦਾਨਿਸਤਨ ਮਸਦਰ ਤੋਂ ਅਮਰ ਹ਼ਾਜ਼ਿਰ ਦਾ ਸੀਗ਼ਾ. ਵਿ. ਜਾਣਨ ਵਾਲਾ।. 9. ਫ਼ਾ. [دان] ਪ੍ਰਤ੍ਯ. ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ। 10. ਕਾਸ਼. ਬੈਲ. ਬਲਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|