Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaraa. ਪਤਨੀ, ਵਹੁਟੀ। wife, life partner. ਉਦਾਹਰਨ: ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥ Raga Sireeraag 5, 85, 1:2 (P: 47).
|
SGGS Gurmukhi-English Dictionary |
wife, life partner.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਸੱਬ, assembly point and common guesthouse of a village.
|
Mahan Kosh Encyclopedia |
ਫ਼ਾ. [دارا] ਵਿ. ਰੱਖਣ ਵਾਲਾ। 2. ਨਾਮ/n. ਕਰਤਾਰ. ਪਾਰਬ੍ਰਹਮ। 3. ਬਾਦਸ਼ਾਹ. ਪ੍ਰਜਾਪਤਿ। 4. ਕੈਯਾਨ ਵੰਸ਼ੀ ਦਾਰਾ ਨਾਮ ਦਾ ਫ਼ਾਰਸ ਦਾ ਬਾਦਸ਼ਾਹ, ਜਿਸ ਨੂੰ ਇਤਿਹਾਸ ਵਿੱਚ ਦਰਾਯੁਸ, ਦਾਰ ਯਵੁਸ, ਡੇਰੀਅਸ (Darius) ਲਿਖਿਆ ਹੈ. ਇਸ ਨਾਮ ਦੇ ਤਿੰਨ ਬਾਦਸ਼ਾਹ ਫ਼ਾਰਸ ਵਿੱਚ ਹੋਏ ਹਨ:- (ੳ) ਗੁਸ਼ਤਾਸਪ, ਜੋ Hystaspes ਦਾ ਪੁਤ੍ਰ ਸੀ ਜਿਸ ਦੇ ਰਾਜ ਦਾ ਸਮਾਂ B. C. ੫੨੧-੪੮੫ ਮੰਨਿਆਗਿਆ ਹੈ. ਇਸ ਨੇ ਭਾਰਤ ਪੁਰ ਚੜ੍ਹਾਈ ਕਰਕੇ ਸਿੰਧੁ ਦਰਿਆ ਦੀ ਵਾਦੀ (Indus Valley) ਅਤੇ ਪੰਜਾਬ ਦੇ ਕੁਝ ਹਿੱਸੇ ਤੇ ਕਬਜ਼ਾ ਕੀਤਾ ਸੀ। (ਅ) Nothus. ਇਹ B. C. ੪੨੩-੪੦੫ ਵਿੱਚ ਹੋਇਆ। (ੲ) Codomanus ਇਹ B. C. ੩੩੫-੩੩੨ ਵਿੱਚ ਹੋਇਆ. “ਦਾਰਾ ਸੇ ਦਲੀਸਰ ਦ੍ਰੁਜੋਧਨ ਸੇ ਮਾਨਧਾਰੀ.” (ਅਕਾਲ) 5. ਦਾਰਾਸ਼ਕੋਹ ਜੋ ਸ਼ਾਹਜਹਾਂ ਦਾ ਵਡਾ ਪੁਤ੍ਰ ਸੀ, ਉਸ ਦਾ ਭੀ ਇਤਿਹਾਸਾਂ ਵਿੱਚ ਸੰਖੇਪ ਨਾਮ ਦਾਰਾ ਆਉਂਦਾ ਹੈ. “ਸ਼ਾਹਜਹਾਂ ਨੂੰ ਕੈਦ ਕਰ ਦਾਰਾ ਮਰਵਾਯਾ.” (ਵਾਰ ਗੁਰੂ ਗੋਬਿੰਦ ਸਿੰਘ ਜੀ) ਦੇਖੋ- ਔਰੰਗਜ਼ੇਬ। 6. ਸੰ. ਦਾਰ. ਭਾਰਯਾ. ਦਾਰਾ. ਇਸਤ੍ਰੀ. “ਦਾਰਾ ਮੀਤ ਪੂਤ ਸਨਬੰਧੀ.” (ਸੋਰ ਮਃ ੯) 7. ਸੰ. ਦਾਰੁ. ਲੱਕੜ. “ਰੱਜੂ ਸੰਗ ਬੰਧ ਕਰ ਦਾਰਾ.” (ਗੁਪ੍ਰਸੂ) 8. ਵਿ. ਦਾਰਕ. ਵਿਦਾਰਣ ਵਾਲਾ. ਚੀਰਣ ਵਾਲਾ. “ਰੂਮੀ ਜੰਗੀ ਦੁਸਮਨ ਦਾਰਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|