Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaroo. 1. ਦਵਾ, ਔਖਧੀ। 2. ਰੋਗ ਦੂਰ ਕਰਨ ਵਾਲੀ, ਰੋਗ ਵਿਦਾਰਕ। 1. remedy, medicine. 2. which cures. ਉਦਾਹਰਨਾ: 1. ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥ Raga Maajh 1, Vaar 22, Salok, 2, 2:2 (P: 148). ਦੀਖਿਆ ਦਾਰੂ ਭੋਜਨੁ ਖਾਇ ॥ Raga Raamkalee 1, 5, 4:3 (P: 878). 2. ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥ Asatpadee 4, Chhant 13, 2:4 (P: 447).
|
SGGS Gurmukhi-English Dictionary |
1. remedy, medicine. 2. which cures.
SGGS Gurmukhi-English created by
Dr. Kulbir Singh, MD, San Mateo, CA, USA.
|
English Translation |
n.m. same as ਦਵਾ, ਦਵਾਈ; medicine for sore eyes; gun-powder; informal,. alcoholic drink, liquor.
|
Mahan Kosh Encyclopedia |
ਵਿ. ਦਾਰਣ ਕਰਤਾ. ਵਿਦਾਰਕ. “ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਰਿਓ.” (ਬੰਸ ਮਃ ੪) ਗੁਰੂ ਨੇ ਸਬਦ ਰੂਪ ਅੰਕੁਸ਼, ਜੋ ਮਸਤ ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਹੈ, ਸਿਰ ਤੇ ਰੱਖਿਆ. “ਸਭ ਅਉਖਧ ਦਾਰੂ ਲਾਇ ਜੀਉ.” (ਆਸਾ ਛੰਤ ਮਃ ੪) ਰੋਗਵਿਦਾਰਕ ਸਭ ਦਵਾਈਆਂ ਇਸਤਾਮਾਲ ਕਰਕੇ। 2. ਦੇਖੋ- ਦਾਰੁ। 3. ਫ਼ਾ. [دارُو] ਨਾਮ/n. ਦਵਾ. ਔਖਧ. “ਹਰਿ ਹਰਿ ਨਾਮ ਦੀਓ ਦਾਰੂ.” (ਸੋਰ ਮਃ ੫) “ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ.” (ਮਃ ੫ ਵਾਰ ਗਉ ੧) 4. ਸ਼ਰਾਬ. ਮਦਿਰਾ. “ਦੀਖਿਆ ਦਾਰੂ ਭੋਜਨ ਖਾਇ.” (ਰਾਮ ਮਃ ੧) 5. ਬਾਰੂਦ. “ਦਾਰੂ ਸੁ ਦੋਸ਼ ਹੁਤਾਸਨ ਭਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|