Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaṛee. ਠੋਡੀ ਉਪਰ ਉਗੇ੍ਹ ਰੋਮ, ਸਤਿਕਾਰ ਤੇ ਉਚ ਪਦਵੀ ਦਾ ਪ੍ਰਤੀਕ। beard, symbol of high rank/status. ਉਦਾਹਰਨ: ਗਰੀਬਾ ਉਪਰਿ ਜਿ ਖਿੰਜੈ ਦਾੜੀ ॥ Raga Gaurhee 5, 167, 1:1 (P: 199).
|
Mahan Kosh Encyclopedia |
(ਦਾੜ੍ਹਾ, ਦਾੜ੍ਹੀ) ਸੰ. ਦਾਢਿਕਾ. ਨਾਮ/n. ਠੋਡੀ ਉੱਪਰਲੇ ਰੋਮ. ਸਮਸ਼੍ਰੁ. ਰੀਸ਼. “ਸੇ ਦਾੜੀਆ ਸਚੀਆਂ ਜਿ ਗੁਰਚਰਨੀ ਲਗੰਨਿ.” (ਸਵਾ ਮਃ ੩) 2. ਮੁੱਛ. “ਗਰੀਬਾ ਉਪਰਿ ਜਿ ਖਿੰਜੈ ਦਾੜੀ.” (ਗਉ ਮਃ ੫) ਜੋ ਮੁੱਛ ਉੱਪਰ ਹੱਥ ਫੇਰਕੇ ਗ਼ਰੀਬਾਂ ਨੂੰ ਆਪਣਾ ਬਲ ਦੱਸਦਾ ਹੈ. ਭਾਵ- ਆਪਣਾ ਮਰਦਊ ਪ੍ਰਗਟ ਕਰਦਾ ਹੈ. ਗਿਰਿਧਰ ਕਵੀ ਨੇ ਦਾੜ੍ਹੀ ਦੇ ਸੰਬੰਧ ਇੱਕ ਕੁੰਡਲੀਆ ਲਿਖਿਆ ਹੈ- “ਦਾੜ੍ਹੀ ਕਈ ਪ੍ਰਕਾਰ ਕੀ ਸੁਨ ਲੀਜੈ ਚਿਤ ਲਾਇ, ਕਾਲੀ ਧੌਲੀ ਦੋ ਰਕਮ ਕੱਕੀ ਕਹੀ ਬਨਾਇ, ਕੱਕੀ ਕਹੀ ਬਨਾਇ ਬਹੁਰ ਚੌਥੀ ਹੈ ਸੂਸੀ, ਚੱਪੂ ਕੁੱਚੀ ਕੁੱਚ ਸੂਜਨੀ ਕੱਕੜ ਭੂਸੀ, ਕਹਿ ਗਿਰਿਧਰ ਕਵਿਰਾਯ, ਦੁਫਾਂਕੀ ਝੱਬੂ ਝਾੜੀ, ਬਿਨਾ ਭਜਨ ਭਗਵੰਤ ਅੰਤ ਦੁਰ ਫਿੱਟੇ ਦਾੜ੍ਹੀ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|