Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋin. 1. ਸੂਰਜ ਚੜਨ ਤੋਂ ਸੂਰਜ ਡੁਬਣ ਤੱਕ ਦਾ ਸਮਾਂ। 2. ਸਮੇਂ ਦੀ ਇਕ ਇਕਾਈ, 8 ਪਹਿਰਾ/ਸੂਰਜ ਦੇ ਚੜਨ ਤੇ ਫਿਰ ਚੜਨ ਤੱਕ ਦਾ ਸਮਾਂ। 3. ਸਮਾਂ। 1. day. 2. unit of time, time between the raising, setting and again rraising of the sun. 3. time. ਉਦਾਹਰਨਾ: 1. ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ Raga Sireeraag 1, 5, 1:2 (P: 15). 2. ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥ (ਭਾਵ ਸਮਾਂ). Raga Sireeraag, Bennee, 1, 1:3 (P: 93). ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥ Raga Gaurhee, Kabir, 50, 1:1 (P: 333). 3. ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥ Raga Aaasaa 5, Chhant 8, 2:5 (P: 458). ਕੇਤੜਿਆ ਦਿਨ ਗੁਪਤੁ ਕਹਾਇਆ ॥ (ਸਮਾਂ, ਚਿਰ). Raga Maaroo 5, Solhaa 10, 12:1 (P: 1081).
|
SGGS Gurmukhi-English Dictionary |
[P. n.] Day
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. day, daytime; fig. lunch, fortune.
|
Mahan Kosh Encyclopedia |
ਸੰ. ਨਾਮ/n. ਸੂਰ੍ਯ ਚੜ੍ਹਨ ਤੋਂ ਲੈਕੇ ਛਿਪਣ ਤੀਕ ਦਾ ਵੇਲਾ. “ਦਿਨ ਤੇ ਸਰਪਰ ਪਉਸੀ ਰਾਤਿ.” (ਆਸਾ ਮਃ ੫) 2. ਅੱਠ ਪਹਿਰ (੨੪ ਘੰਟੇ) ਦਾ ਸਮਾਂ.{1134} ਪੁਰਾਣਾ ਵਿੱਚ ਦੇਵਤਿਆਂ ਦਾ ਦਿਨ ਮਨੁੱਖਾਂ ਦੇ ਇੱਕ ਵਰ੍ਹੇ ਦਾ ਅਤੇ ਬ੍ਰਹ੍ਮਾ ਦਾ ਦਿਨ ੪੩੨੦੦੦੦੦੦੦ ਵਰ੍ਹੇ ਦਾ ਹੈ. ਕ਼ੁਰਾਨ ਵਿੱਚ ਕ਼ਯਾਮਤ ਦਾ ਦਿਨ, ਮਨੁੱਖਾਂ ਦੇ ਹਜ਼ਾਰ ਵਰ੍ਹੇ ਬਰਾਬਰ ਲਿਖਿਆ ਹੈ। 3. ਸੰ. ਦਾਨ ਦੇਣਾ. “ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?” (ਕਲਿ ਮਃ ੪) ਦੇਖੋ- ਦਿਨਥੇ। 4. ਸੱਤ ਸੰਖ੍ਯਾ (ਗਿਣਤੀ) ਬੋਧਕ. “ਸਸਿ ਰੁਤ ਸੰਮਤ ਦਿਨ ਤਤ ਚੀਨਾ.” (ਗੁਵਿ ੬) ਸਸਿ (੧) ਰੁੱਤ (੬) ਦਿਨ (੭) ਤੱਤ (੫). ਸੰਮਤ ੧੬੭੫. Footnotes: {1134} ਦੇਖੋ- ਕਾਲਪ੍ਰਮਾਣ ਦਾ ਫੁਟਨੋਟ.
Mahan Kosh data provided by Bhai Baljinder Singh (RaraSahib Wale);
See https://www.ik13.com
|
|