Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeebaan⒰. 1. ਹਾਕਮ। 2. ਦਰਬਾਰ। 1. ruler, high official. 2. Lord’s court. ਉਦਾਹਰਨਾ: 1. ਦੀਬਾਨੁ ਹਮਾਰੋ ਤੁਹੀ ਏਕ ॥ Raga Gaurhee 5, 141, 1:1 (P: 210). 2. ਦੀਬਾਨੁ ਏਕੋ ਕਲਮ ਏਕਾ ਹਮਾ ਤੁਮੑਾ ਮੇਲੁ ॥ Raga Aaasaa 1, Vaar 20ਸ, 1, 2:8 (P: 473). ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥ Raga Saarang 4, Vaar 9ਸ, 1, 2:8 (P: 1241).
|
SGGS Gurmukhi-English Dictionary |
1. ruler, high official. 2. God’s court.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੀਬਾਣ, ਦੀਬਾਣੁ, ਦੀਬਾਨ) ਅ਼. [دِیوان] ਦੀਵਾਨ. ਨਾਮ/n. ਦਰਬਾਰ. ਸਭਾ. “ਜੋ ਮਿਲਿਆ ਹਰਿ ਦੀਬਾਣ ਸਿਉ, ਸੋ ਸਭਨੀ ਦੀਬਾਣੀ ਮਿਲਿਆ.” (ਮਃ ੪ ਵਾਰ ਸ੍ਰੀ) ਜੋ ਸਿੱਖਸਮਾਜ ਵਿੱਚ ਆਇਆ ਹੈ, ਉਹ ਦੁਨੀਆਂ ਦੇ ਸਾਰੇ ਸਮਾਜਾਂ ਦਾ ਮੈਂਬਰ ਹੈ। 2. ਕਚਹਿਰੀ ਦਾ ਅਸਥਾਨ. ਨ੍ਯਾਯਆਲਯ। 3. ਇਨਸਾਫ਼ ਕਰਨ ਵਾਲਾ. ਹਾਕਿਮ. “ਸੋ ਐਸਾ ਹਰਿ ਦੀਬਾਨ ਵਸਿਆ ਭਗਤਾ ਕੈ ਹਿਰਦੈ.” (ਮਃ ੪ ਵਾਰ ਵਡ) “ਦੀਬਾਨੁ ਏਕੋ ਕਲਮ ਏਕਾ.” (ਵਾਰ ਆਸਾ) 4. ਮੁਗ਼ਲ ਬਾਦਸ਼ਾਹਾਂ ਵੇਲੇ ਨਾਜ਼ਿਮ (ਸੂਬੇ) ਦਾ ਮਾਲੀ ਮੰਤ੍ਰੀ। 5. ਬਹੁਤ ਰਿਆਸਤਾਂ ਵਿੱਚ ਵਜ਼ੀਰ ਨੂੰ ਦੀਵਾਨ ਸਦਦੇ ਹਨ। 6. ਦੇਖੋ- ਦੀਵਾਨ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|