Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeevraa. ਦੀਵਾ। earthen lamp. ਉਦਾਹਰਨ: ਜਉ ਤੁਮ ਦੀਵਰਾ ਤਉ ਹਮ ਬਾਤੀ ॥ Raga Sorath Ravidas, 5, 2:1 (P: 658).
|
SGGS Gurmukhi-English Dictionary |
earthen lamp.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੀਵਾ, ਦੀਵੜਾ) ਨਾਮ/n. ਦੀਪਕ. ਦੀਪ. ਚਰਾਗ਼. “ਜਉ ਤੁਮ ਦੀਵਰਾ, ਤਉ ਹਮ ਬਾਤੀ.” (ਸੋਰ ਰਵਿਦਾਸ) “ਦੀਵੜੇ ਗਇਆ ਬੁਝਾਇ.” (ਸ. ਫਰੀਦ) ਇੱਥੇ ਦੀਵੇ ਤੋਂ ਭਾਵ- ਨੇਤ੍ਰ ਹੈ. “ਚੰਦ ਸੂਰਜ ਦੀਵੜੇ.” (ਮਲਾ ਨਾਮਦੇਵ) 2. ਹਿੰਦੂ ਰੀਤਿ ਅਨੁਸਾਰ ਪ੍ਰਾਣੀ ਦੇ ਮਰਣ ਵੇਲੇ ਅਤੇ ਸ਼੍ਰਾਧ ਆਦਿ ਕਰਮਾਂ ਵਿੱਚ ਕੀਤਾ ਦੀਪਦਾਨ, ਜਿਸ ਦਾ ਭਾਵ ਪਰਲੋਕ ਵਿੱਚ ਪ੍ਰਾਣੀ ਹਿਤ ਪ੍ਰਕਾਸ਼ ਹੋਣਾ ਹੈ. “ਦੀਵਾ ਮੇਰਾ ਏਕੁ ਨਾਮੁ.” (ਆਸਾ ਮਃ ੧) “ਐਸਾ ਦੀਵਾ ਬਾਲੈ ਕੋਇ। ਨਾਨਕ ਸੋ ਪਾਰੰਗਤਿ ਹੋਇ.” (ਰਾਮ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|