Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋumaalaṛaa. ਉਚਾ ਸ਼ਮਲਾ । tall plumed turban. ਉਦਾਹਰਨ: ਮੈਂ ਗੁਰ ਮਿਲਿ ਉਚ ਦੁਮਾਲੜਾ ॥ Raga Sireeraag 5, Asatpadee 29, 17:2 (P: 74).
|
Mahan Kosh Encyclopedia |
(ਦੁਮਾਲਾ) ਫ਼ਾ. [دُنبالہ] ਦੁੰਬਾਲਹ. ਨਾਮ/n. ਦੁਮ. ਪੂਛ। 2. ਸ਼ਮਲਾ. ਦਸਤਾਰ ਅਥਵਾ- ਸਾਫੇ ਦਾ ਪਿੱਠ ਪਿੱਛੇ ਲਟਕਦਾ ਹੋਇਆ ਲੜ। 3. ਕਲਗੀ ਦੀ ਤਰਾਂ ਸਿਰ ਪੁਰ ਫਹਿਰਾਉਣ ਵਾਲਾ ਦਸਤਾਰ ਦਾ ਚਿੱਲਾ ਅਥਵਾ- ਸਾਫੇ ਦਾ ਲੜ. “ਮੈ ਗੁਰ ਮਿਲਿ ਉਚ ਦੁਮਾਲੜਾ.”{1152} (ਸ੍ਰੀ ਮਃ ੫ ਪੈਪਾਇ) ਇਸ ਥਾਂ ਪ੍ਰਕਰਣ ਇਹ ਹੈ- ਮੱਲਅਖਾੜੇ ਵਿਚ ਜੋ ਪਹਿਲਵਾਨ ਫਤੇ ਪਾਉਂਦਾ ਹੈ, ਉਸ ਨੂੰ ਸਰਬੰਦ ਮਿਲਦਾ ਹੈ, ਜਿਸ ਦਾ ਉੱਚਾ ਲੜ ਤੁਰਰੇ ਦੀ ਤਰਾਂ ਸਿਰ ਉੱਤੇ ਫਹਿਰਾਕੇ ਉਹ ਸਭ ਨੂੰ ਆਪਣੀ ਫਤੇ ਪ੍ਰਗਟ ਕਰਦਾ ਹੈ. ਐਸੇ ਹੀ ਕਾਮਾਦਿਕ ਵਿਕਾਰ ਪਛਾੜਨ ਪੁਰ ਸਤਿਗੁਰੂ ਨੇ ਆਪਣੇ ਸੇਵਕ ਨੂੰ ਖਿਲਤ ਬਖ਼ਸ਼ਿਆ ਹੈ। 4. ਨਿਹੰਗ ਸਿੰਘ ਦਾ ਫਰਹਰੇਦਾਰ ਦਸਤਾਰਾ. ਦੇਖੋ- ਨਿਹੰਗ 7. Footnotes: {1152} ਜੋ ਇਸ ਤੁਕ ਤੋਂ ਨਿਹੰਗਸਿੰਘ ਦੇ ਦੁਮਾਲੇ (ਦਮਾਲੇ) ਦਾ ਅਰਥ ਕਢਦੇ ਹਨ, ਉਹ ਪ੍ਰਕਰਣ ਤੋਂ ਅਞਾਣ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|