Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋurgaᴺḋʰ. 1. ਭੈੜੀ ਵਾਸ਼ਨਾ। 2. ਬਦਬੂ। 3. ਭੈੜੀ ਬੋ/ਗੰਦਗੀ ਵਾਲਾ। 4. ਨਿੰਦਿਤ ਪਦਾਰਥ। 5. ਵਿਸ਼ੇ ਵਿਕਾਰ। 1. offensive smell, bad odour. 2. foul smell. 3. foul. 4, evil passion; foul smelling odour. 5. foul smelling sins. ਉਦਾਹਰਨਾ: 1. ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥ (ਭਾਵ ਮੰਦ ਭਾਵਨਾ). Raga Gaurhee 5, Baavan Akhree, 11 Salok:2 (P: 252). 2. ਮੁਖਿ ਆਵਤ ਤਾ ਕੈ ਦੁਰਗੰਧ ॥ Raga Gaurhee 5, Sukhmanee 5, 6:4 (P: 269). 3. ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥ Raga Devgandhaaree 5, 11, 1:2 (P: 530). 4. ਜੋ ਦੂਜੇ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥ Raga Soohee 4, 11, 2:2 (P: 734). ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥ (ਨਿੰਦਿਤ ਪਦਾਰਥ). Raga Maaroo 4, 6, 3:3 (P: 997). 5. ਭਰਿ ਜੋਬਨਿ ਲਾਗਾ ਦੁਰਗੰਧ ॥ Raga Raamkalee 5, 23, 2:2 (P: 890).
|
SGGS Gurmukhi-English Dictionary |
1. offensive smell, bad odor. 2. foul smell. 3. foul. 4. evil passion; foul smelling odor. 5. foul smelling sins.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. bad, offensive, nauseating smell; stink, stench, malodour, fetidness.
|
Mahan Kosh Encyclopedia |
(ਦੁਰਗੰਧਿ) ਨਾਮ/n. ਦੁਰਗੰਧ, ਬਦਬੂ. “ਮੁਖਿ ਆਵਤ ਤਾਂਕੇ ਦੁਰਗੰਧਿ.” (ਸੁਖਮਨੀ) ਇੱਥੇ ਦੁਰਗੰਧ ਤੋਂ ਭਾਵ ਕੌੜੀ ਅਤੇ ਕਪਟ ਭਰੀ ਬਾਣੀ ਹੈ। 2. ਭਾਵ- ਅਪਕੀਰਤਿ. ਬਦਨਾਮੀ। 3. ਨਿੰਦਿਤ ਪਦਾਰਥ. “ਜੋ ਦੂਜੈਭਾਇ ਸਾਕਤ ਕਾਮਨਾਅਰਥਿ ਦੁਰਗੰਧ ਸਰੇਵਦੇ.” (ਸੂਹੀ ਮਃ ੪) 4. ਵਿਸ਼ੈ ਵਿਕਾਰ. “ਭਰਿ ਜੋਬਨਿ ਲਾਗਾ ਦੁਰਗੰਧ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|