Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévee. 1. ਦੇਵਤਾ ਦੀ ਇਸਤ੍ਰੀ ਭਾਵ ਦੁਰਗਾ। 2. ਦੇਵਤਾ ਦਾ ਇਸਤ੍ਰੀ ਲਿੰਗ, ਪਵਿੱਤਰ ਇਸਤ੍ਰੀ, ਸਤਕਾਰਿਤ ਇਸਤ੍ਰੀ। 3. ਦੇਵਤਿਆਂ ਦੇ। 4. ਦੇਣ ਵਾਲੀ। 1. wife of demi gods viz., Durga. 2. feminine gender of demigod, pious lady. 3. of gods. 4. gives. ਉਦਾਹਰਨਾ: 1. ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ Japujee, Guru Nanak Dev, 27:6 (P: 6). 2. ਕੇਤੇ ਸਿਧੁ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ Japujee, Guru Nanak Dev, 35:7 (P: 7). ਦੇਵੀ ਦੇਵ ਉਪਾਏ ਵੇਸਾ ॥ Raga Bilaaval Thitee, 4:2 (P: 839). 3. ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ Raga Maajh 1, Vaar 26, Salok, 1, 1:15 (P: 150). ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ Raga Malaar 4, 2, 3:1 (P: 1263). 4. ਮਤੀ ਦੇਵੀ ਦੇਵਰ ਜੇਸਟ ॥ Raga Aaasaa 5, 3, 4:2 (P: 371).
|
SGGS Gurmukhi-English Dictionary |
1. wife of demigods; i.e., Durga. 2. feminine gender of demigod. 3. pious lady. 4. gives.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. goddess; lady.
|
Mahan Kosh Encyclopedia |
ਨਾਮ/n. ਦੇਵਤਾ ਦੀ ਇਸਤ੍ਰੀ. ਦੇਖੋ- ਦੇਵਪਤਨੀ। 2. ਦੁਰਗਾ. “ਕੋਟਿ ਦੇਵੀ ਜਾਕਉ ਸੇਵਹਿ.” (ਆਸਾ ਛੰਤ ਮਃ ੫) 3. ਈਸ਼੍ਵਰੀਯ ਸ਼ਕ੍ਤਿ. ਮਹਾਮਾਯਾ. ਇਸ ਸੰਬੰਧ ਵਿੱਚ ਦੇਖੋ- “ਦੁਰਗਾ ਸਪ੍ਤਸ਼ਤੀ” ਦਾ ਅਧ੍ਯਾਯ 5. “ਯਾ ਦੇਵੀ ਸਰਵ ਭੂਤੇਸ਼ੁ ਵਿਸ਼੍ਣੁਮਾਯੇਤਿ ਸ਼ਬ੍ਰਿਤਾ। ਚੇਤ ਨੇਤ੍ਯਭਿਧੀਯਤੇ। ਬੁੱਧਿ ਰੂਪੇਣ ਸੰਸ੍ਥਿਤਾ। ਨਿਦ੍ਰਾ ਰੂਪੇਣ, ਕ੍ਸ਼ੁਧਾ ਰੂਪੇਣ, ਛਾਯਾ ਰੂਪੇਣ, ਸ਼ਕ੍ਤਿ ਰੂਪੇਣ, ਤ੍ਰਿਸ਼੍ਣਾ ਰੂਪੇਣ, ਕ੍ਸ਼ਾਂਤਿ ਰੂਪੇਣ, ਜਾਤਿ ਰੂਪੇਣ, ਲੱਜਾ ਰੂਪੇਣ, ਸ਼ਾਂਤਿ ਰੂਪੇਣ, ਸ਼ੱ੍ਰਧਾ ਰੂਪੇਣ, ਕਾਂਤਿ ਰੂਪੇਣ, ਲਕ੍ਸ਼ਮੀ ਰੂਪੇਣ, ਵ੍ਰਿੱਤਿ ਰੂਪੇਣ, ਸ੍ਮ੍ਰਤਿ ਰੂਪੇਣ, ਦਯਾ ਰੂਪੇਣ, ਤੁਸ਼੍ਟਿ ਰੂਪੇਣ, ਮਾਤ੍ਰਿ ਰੂਪੇਣ, ਭ੍ਰਾਂਤਿ ਰੂਪੇਣ ਸੰਸ੍ਥਿਤਾ, ਨਮਸ੍ਤਸ੍ਯੈ ਨਮਸ੍ਤਸ੍ਯੈ ਨਮਸ੍ਤਸ੍ਯੈ ਨਮੋ ਨਮਃ।” 4. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। 5. ਵਿ. ਦੇਣਵਾਲੀ. “ਮਤੀ ਦੇਵੀ ਦੇਵਰ ਜੇਸਟ.” (ਆਸਾ ਮਃ ੫) 6. ਦੇਵੀਂ. ਦੇਵਤਿਆਂ ਨੇ. “ਅਠਸਠਿ ਤੀਰਥ ਦੇਵੀ ਥਾਪੇ.” (ਮਃ ੧ ਵਾਰ ਮਾਝ) 7. ਨਾਮ/n. ਇੱਕ ਛੰਦ. ਦੇਖੋ- ਤ੍ਰਿਗਤਾ ਦਾ ਰੂਪ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|