Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋés. 1. ਮੁਲਕ, ਭੂਖੰਡ ਦੀ ਇਕਾਈ। 2. ਵਤਨ, ਆਪਣੇ ਦੇਸ਼। 1. countries. 2. homeland, native land, mother land. ਉਦਾਹਰਨਾ: 1. ਕੇਤੇ ਇੰਦ ਚਿੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ Japujee, Guru Nanak Dev, 35:6 (P: 7). 2. ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥ Raga Aaasaa 1, 33, 2:1 (P: 358). ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ (ਮਹਾਨਕੋਸ਼ ਇਸ ਦੇ ਅਰਥ ਸਰੀਰ ਦੇ ਅੰਗ ਕਰਦਾ ਹੈ). Raga Bihaagarhaa 5, Chhant 9, 1:4 (P: 547).
|
SGGS Gurmukhi-English Dictionary |
countries; homeland, native land, mother land.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. country, region; space; own country, native place or country, motherland.
|
Mahan Kosh Encyclopedia |
ਸੰ. ਦੇਸ਼. ਨਾਮ/n. ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿੱਚ ਕਈ ਇਲਾਕੇ ਹੋਣ. “ਦੇਸ ਛੋਡਿ ਪਰਦੇਸਹਿ ਧਾਇਆ.” (ਪ੍ਰਭਾ ਅ: ਮਃ ੫) 2. ਦੇਹ ਦਾ ਅੰਗ. “ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ.” (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸ਼ਣ। 3. ਕਮਾਚ ਠਾਟ ਦਾ ਇੱਕ ਔੜਵ ਸੰਪੂਰਣ ਰਾਗ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਵਾਦੀ ਰਿਸ਼ਭ ਅਤੇ ਸੰਵਾਦੀ ਨਿਸ਼ਾਦ ਹੈ. ਅਵਰੋਹੀ ਵਿੱਚ ਗਾਂਧਾਰ ਤੇ ਠਹਿਰਨ ਤੋਂ ਸੋਰਠ ਦੀ ਸ਼ਕਲ ਬਣ ਜਾਂਦੀ ਹੈ. ਇਸ ਦੇ ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|