Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰanaasree. ਦਿਨ ਦੇ ਤੀਜੇ ਪਹਿਰ ਗਾਈ ਜਾਣ ਵਾਲੀ ਕਾਫੀ ਠਾਟ ਦੀ ਸੰਪੂਰਨ ਰਾਗਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਸੋਰਠ ਰਾਗ ਉਪਰੰਤ 10ਵੇਂ ਥਾਂ ਤੇ ਹੈ। full fledged Ragni ordained to be sung in the 3rd quarter of the day. ਉਦਾਹਰਨ: ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥ Salok 3, 51:1 (P: 1419).
|
SGGS Gurmukhi-English Dictionary |
Name of a Rāginī
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. a classical measure in Indian music.
|
Mahan Kosh Encyclopedia |
ਸੰ. ਧਨਾਸ਼੍ਰੀ. ਇਹ ਕਾਫੀਠਾਟ ਦੀ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਭੀਮਪਲਾਸੀ ਦਾ ਅੰਗ ਹੈ, ਅਵਰੋਹੀ ਵਿੱਚ ਪੂਰਵੀ ਅਤੇ ਮੁਲਤਾਨੀ ਦੀ ਰੰਗਤ ਹੈ. ਅਵਰੋਹੀ ਵਿਚ ਧੈਵਤ ਦੁਰਬਲ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਹੈ. ਪੰਚਮ ਵਾਦੀ ਸੁਰ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ. ਸ਼ੜਜ ਗਾਂਧਾਰ ਪੰਚਮ ਨਿਸ਼ਾਦ ਸ਼ੁੱਧ, ਰਿਸ਼ਭ ਧੈਵਤ ਕੋਮਲ, ਮੱਧਮ ਤੀਵ੍ਰ ਹੈ. ਆਰੋਹੀ- ਸ਼ ਰਾ ਗ ਮੀ ਪ ਧਾ ਨ. ਅਵਰੋਹੀ- ਨ ਧਾ ਪ ਮੀ ਗ ਰਾ ਧ. ਕਈਆਂ ਨੇ ਸ਼ੜਜ ਰਿਸ਼ਭ ਪੰਚਮ ਧੈਵਤ ਸ਼ੁੱਧ ਅਤੇ ਗਾਂਧਾਰ ਮੱਧਮ, ਨਿਸ਼ਾਦ ਕੋਮਲ ਮੰਨੇ ਹਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਧਨਾਸਿਰੀ ਦਾ ਨੰਬਰ ਦਸਵਾਂ ਹੈ। 2. ਸੰ. ਧਨੇਸ਼੍ਵਰਯ. ਧਨ ਅਤੇ ਵਿਭੂਤੀ. “ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਇ.” (ਸਵਾ ਮਃ ੩) ਧਨਵੰਤਾਂ ਦਾ ਧਨ ਐਸ਼੍ਵਰਯ ਤਾਂ ਠੀਕ ਹੈ, ਜੇ ਸਤਿਗੁਰ ਕੀ ਕਾਰ ਕਮਾਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|