Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaaraa. 1. ਧਾਰ, ਲਗਾਤਾਰ ਵਹਾਉ। 2. ਧਾਰਦਾ ਹੈ, ਦੇਂਦਾ ਹੈ। 3. ਧਾਰਿਆ/ਟਿਕਾਇਆ ਹੈ। 1. stream. 2. gives, blesses, supports. 3. enshrined, preserved. ਉਦਾਹਰਨਾ: 1. ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ Raga Maajh 5, 26, 2:1 (P: 102). 2. ਅਹਿ ਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖ ਧਾਰਾ ॥ Raga Gaurhee 1, Asatpadee 17, 1:2 (P: 228). ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥ (ਦਿੱਤਾ ਹੈ). Raga Devgandhaaree 5, 11, 1:1 (P: 530). 3. ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥ Raga Raamkalee, Kabir, 2, 1:1 (P: 969).
|
SGGS Gurmukhi-English Dictionary |
1. stream. 2. gives, blesses, supports. 3. enshrined, preserved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਧਾਰ; current, flow; article, section (of law).
|
Mahan Kosh Encyclopedia |
ਸੰ. ਨਾਮ/n. ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਅਥਵਾ- ਤਤੀਹਰੀ. “ਚਲੀ ਵਿਲੋਚਨ ਤੇ ਜਲਧਾਰਾ.” (ਗੁਪ੍ਰਸੂ) 2. ਸ਼ਸਤ੍ਰ ਦਾ ਤੇਜ਼ ਸਿਰਾ. ਧਾਰ. ਬਾਢ। 3. ਫ਼ੌਜ ਦੀ ਪੰਕ੍ਤਿ. ਸਫ। 4. ਸੰਤਾਨ. ਔਲਾਦ. 5. ਲਕੀਰ. ਰੇਖਾ। 6. ਪਹਾੜਾਂ ਦੀ ਸ਼੍ਰੇਣੀ (ਕਤਾਰ). Mountain Range. 7. ਸਮੁਦਾਯ. ਗਰੋਹ। 8. ਪ੍ਰਕਰਣ ਅਥਵਾ- ਦਫ਼ਹ. “ਆਵਣੁ ਜਾਣੁ ਨਹੀ ਜਮਧਾਰਾ.” (ਮਾਰੂ ਸੋਲਹੇ ਮਃ ੧) ਯਮਰਾਜ ਦੇ ਕਾਨੂਨ ਦੀ ਦਫਹ ਅਨੁਸਾਰ ਆਵਣ ਜਾਣੁ ਨਹੀਂ। 9. ਮਾਲਵਾ (ਮਧ੍ਯਭਾਰਤ) ਦੀ ਇੱਕ ਨਗਰੀ, ਜੋ ਭੋਜ ਦੇ ਸਮੇ ਪ੍ਰਸਿੱਧ ਸੀ. ਇਹ ਚੇਦਿ ਦੇ ਪੱਛਮ ਪ੍ਰਮਾਰ ਵੰਸ਼ ਦੀ ਰਾਜਧਾਨੀ ਰਹੀ ਹੈ. ਇੱਥੇ ਸੰਮਤ ੧੦੩੨ ਵਿੱਚ ਮੁੰਜ ਰਾਜ ਕਰਦਾ ਸੀ, ਅਤੇ ਉਸ ਦਾ ਭਤੀਜਾ ਭੋਜ ਸੰਮਤ ੧੦੬੮ ਵਿੱਚ ਇਸ ਦਾ ਸ੍ਵਾਮੀ ਸੀ. ਦਸਮਗ੍ਰੰਥ ਵਿੱਚ ਇੱਥੇ ਭਰਥਰੀ (ਭਰਰਤ੍ਰਿਹਰੀ) ਦਾ ਰਾਜ ਕਰਨਾ ਭੀ ਲਿਖਿਆ ਹੈ- “ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ.” (ਚਰਿਤ੍ਰ ੨੦੯) 10. ਦੇਖੋ- ਧਾੜਾ. “ਏਕ ਦਿਵਸ ਧਾਰਾ ਕੋ ਗਯੋ.” (ਚਰਿਤ੍ਰ ੬੫) 11. ਧਾਰਨ ਕੀਤਾ. ਦੇਖੋ- ਧਾਰਣ. “ਏਹੁ ਆਕਾਰੁ ਤੇਰਾ ਹੈ ਧਾਰਾ.” (ਭੈਰ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|