Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰeer. 1. ਧੀਰਜ, ਸ਼ਾਂਤੀ, ਟਿਕਾਉ। 2. ਧੀਰਤ੍ਵ, ਧੀਰਜ ਦਾ ਭਾਵ। 3. ਧੀਰਜ ਵਾਨ। 4. ਧੀਰਜ/ਹੌਂਸਲਾ ਦੇਣ ਵਾਲੀ। 5. ਠਹਿਰ/ਟਿਕ ਸਕਨਾ। 6. ਆਸਰਾ, ਹੌਂਸਲਾ। 2. patience, calmness. 3. steadfast, patient, tolerant. 4. aspiring, encouraging. 5. stable. 6. support. ਉਦਾਹਰਨਾ: 1. ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥ Raga Sireeraag 3, Asatpadee 25, 1:3 (P: 69). 2. ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥ Raga Bilaaval 5, 72, 2:2 (P: 819). 3. ਸਾ ਮਤਿ ਨਿਰਮਲ ਕਹੀਅਤ ਧੀਰ ॥ (ਭਾਵ ਪਕੀ, ਚ੍ਰਿੜ). Raga Gaurhee 5, 161, 1:1 (P: 198). ਖਲ ਮੁਗਧ ਮੂੜ ਕਟਾਖੵ ਸ੍ਰੀਧਰ ਭਏ ਗੁਣ ਮਤਿ ਧੀਰ ॥ Raga Goojree 5, Asatpadee 2, 6:2 (P: 508). ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥ Raga Saarang 5, 45, 2:1 (P: 1213). 4. ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥ Raga Gond 5, 6, 3:1 (P: 862). 5. ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ Raga Raamkalee 1, Oankaar, 44:2 (P: 936). ਉਦਾਹਰਨ: ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰ ॥ Salok ਫਰੀਦ, 196:1 (P: 1382). 6. ਜਾ ਕਉ ਭਈ ਤੁਮਾਰੀ ਧੀਰ ॥ Raga Nat-Naraain 5, 3, 1:1 (P: 978). ਜੈਸੀ ਦਾਸੇ ਧੀਰ ਮੀਰ ॥ Raga Basant 5, 6, 1:3 (P: 1181).
|
SGGS Gurmukhi-English Dictionary |
1. patience. 2. calmness. 3. steadfast, patient, tolerant. 4. aspiring, encouraging. 5. stable. 6. support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਧੀਰਜ; adj. same as ਧੀਰਜਵਾਨ.
|
Mahan Kosh Encyclopedia |
ਨਾਮ/n. ਧੀਰਜ (ਧੈਰਯ) ਦਾ ਸੰਖੇਪ. “ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ.” (ਸ੍ਰੀ ਅ: ਮਃ ੫) 2. ਸੰ. ਵਿ. ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. “ਸਚਿ ਨਾਮਿ ਮਨ ਧੀਰ.” (ਸ੍ਰੀ ਅ: ਮਃ ੩) “ਧੀਰ ਤੁਰੰਗਨਿ ਰੁਚਿਰ ਮਹਾਨ.” (ਗੁਪ੍ਰਸੂ) 3. ਬਲਵਾਨ। 4. ਨੰਮ੍ਰ. ਹੌਮੈ ਰਹਿਤ। 5. ਗੰਭੀਰ। 6. ਨਾਮ/n. ਕੇਸਰ। 7. ਇੱਕ ਖਤ੍ਰੀ ਜਾਤਿ. “ਧੀਰ ਨਿਹਾਲੂ ਤੁਲਸੀਆ.” (ਗੁਪ੍ਰਸੂ) 8. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. “ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ.” (ਬਿਲਾ ਮਃ ੫) 9. ਡਿੰਗ. ਸੂਰਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|