Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰur. 1. ਪ੍ਰਧਾਨ ਸਥਾਨ ਮੁਖ ਸਥਾਨ, ਕੇਂਦਰ ਭਾਵ ਵਾਹਿਗੁਰੂ ਦੇ ਦਰੋਂ ਘਰੋਂ। 2. ਆਰੰਭ, ਆਦਿ। 1. Primal court, Lord’s court. 2. primal, basic. ਉਦਾਹਰਨਾ: 1. ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥ Raga Gaurhee 5, Baavan Akhree, 35:2 (P: 257). ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥ (ਪ੍ਰਭੂ ਦੇ ਦਰ ਤੋਂ). Raga Aaasaa 1, Asatpadee 17, 7:1 (P: 420). ਧੁਰ ਕੀ ਬਾਣੀ ਆਈ ॥ (ਹਰੀ ਦੀ ਦਰਗਾਹ ਤੋਂ). Raga Sorath 5, 77, 2:1 (P: 628). 2. ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥ (ਆਦਿ ਦੀ ਮਰਯਾਦਾ). Raga Bilaaval 5, 29, 1:1 (P: 807).
|
English Translation |
(1) n.f. axle, shaft, axletree; begining, origin, pre destined fate. (2) adv. fight at right from or upto.
|
Mahan Kosh Encyclopedia |
ਸੰ. ਨਾਮ/n. ਗੱਡੀ ਰਥ ਆਦਿ ਦੀ ਉਹ ਕੀਲੀ, ਜਿਸ ਪੁਰ ਪਹੀਆ ਫਿਰਦਾ ਹੈ. ਅਕ੍ਸ਼ (axis). ਦੇਖੋ- ਗਾਡੋ। 2. ਪ੍ਰਧਾਨ ਅਸਥਾਨ. ਮੁੱਖ ਜਗਾ. “ਧੁਰ ਕੀ ਬਾਣੀ ਆਈ.” (ਸੋਰ ਮਃ ੫) 3. ਭਾਰ. ਬੋਝ। 4. ਆਰੰਭ. ਮੁੱਢ. “ਧੁਰਹੁ ਵਿਛੁੰਨੀ ਕਿਉ ਮਿਲੈ?” (ਸ੍ਰੀ ਮਃ ੧) 5. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਘੋੜੇ ਆਦਿ ਜੋਤੇ ਜਾਂਦੇ ਹਨ। 6. ਧਨ। 7. ਪ੍ਰਾਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|