Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰoṫee. 1. ਧੋਣ ਨਾਲ, ਪਾਣੀ ਨਾਲ ਸਾਫ ਕਰਨ ਤੇ। 2. ਲੱਕ ਦੁਆਲੇ ਬੰਨਣ ਵਾਲਾ ਕਪੜਾ, ਤੇੜ ਦੀ ਚਾਦਰ। 3. ਯੋਗ ਦਾ ਇਕ ਕਰਮ ਜਿਸ ਦੁਆਰਾ ਸਰੀਰ ਦੇ ਅੰਦਰ ਦੀ ਸਫਾਈ ਕੀਤੀ ਜਾਂਦੀ ਹੈ। ਯੋਗ ਦੀ ਸ਼ੁਧੀ, ਇਹ ਚਾਰ ਪ੍ਰਕਾਰ ਦੀ ਮੰਨੀ ਜਾਂਦੀ ਹੈ। ਅੰਤੁ ਧੌਤਿ, ਦੰਤ ਧੌਤਿ, ਰਿਦਯ ਧੌਤਿ ਤੇ ਗੁਦਾ ਧੌਤਿ॥ 4. ਧੋਤੀ ਹੋਈ, ਉਜਲ, ਨਿਰਮਲ, ਸ੍ਵਛ। 1. washing. 2. the cloth which is worn around the waist. 3. one of the yogic acts to clean the mind. 4. washed, cleaned. ਉਦਾਹਰਨਾ: 1. ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥ Raga Sireeraag 3, 64, 1:2 (P: 39). ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ Raga Sorath 8, Vaar 22, Salok, 3, 1:2 (P: 651). 2. ਧੋਤੀ ਖੋਲਿ ਵਿਛਾਏ ਹੇਠਿ ॥ Raga Gaurhee 5, 107, 1:1 (P: 201). 3. ਧੋਤੀ ਡੰਡਉਤ ਪਰਸਾਦਨ ਭੋਗਾ ॥ Raga Gaurhee 5, Asatpadee 4, 4:3 (P: 257). ਖਟੁ ਕਰਮਾ ਅਰੁ ਆਸਣੁ ਧੋਤੀ ॥ Raga Raamkalee 5, 17, 3:1 (P: 888). 4. ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ Raga Soohee 5, Vaar 12, Salok, 1, 2:3 (P: 789).
|
SGGS Gurmukhi-English Dictionary |
1. washing. 2. the cloth which is worn around the waist. 3. one of the yogic acts to clean the mind. 4. washed, cleaned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. length of cloth worn round the waist and covering the lower body.
|
Mahan Kosh Encyclopedia |
ਵਿ. ਧੌਤ. ਧੋਤੀਹੋਈ. “ਬਾਹਰਿ ਧੋਤੀ ਤੂੰਬੜੀ ਅੰਦਰਿ ਵਿਸੁ ਨਿਕੋਰ.” (ਮਃ ੧ ਵਾਰ ਸੂਹੀ) 2. ਨਾਮ/n. ਅਧੋਵਸਤ੍ਰ. ਧਨ-ਵਸਤ੍ਰ. ਧਨਤਿ. ਤੇੜ ਦੀ ਚਾਦਰ. “ਧੋਤੀ ਖੋਲਿ ਵਿਛਾਏ ਹੇਠਿ.” (ਗਉ ਮਃ ੫) 3. ਸੰ. ਧੌਤਿ. ਯੋਗਗ੍ਰੰਥਾਂ ਅਨੁਸਾਰ ਇੱਕ ਯੋਗਕ੍ਰਿਯਾ, ਜਿਸ ਦਾ ਪ੍ਰਕਾਰ ਇਹ ਹੈ- ਦੋ ਉਂਗਲ ਚੌੜਾ ਅਤੇ ਅੱਠ ਦਸ ਹੱਥ ਲੰਮਾ ਕਪੜਾ ਗਿੱਲਾ ਕਰਕੇ ਪਾਣੀ ਦੀ ਸਹਾਇਤਾ ਨਾਲ ਨਿਗਲਣਾ ਅਰ ਥੋੜਾ ਚਿਰ ਠਹਿਰਕੇ ਬਾਹਰ ਕੱਢਣਾ. ਇਸ ਤਰਾਂ ਕਰਨ ਨਾਲ ਅੰਤੜੀ ਦੀ ਮੈਲ ਦੂਰ ਹੁੰਦੀ ਹੈ. ਹਠਯੋਗ ਦੇ ਅਭ੍ਯਾਸੀ ਧੌਤਿ ਵਰਤਦੇ ਹਨ। 4. ਮੇਦਾ ਸਾਫ ਕਰਨ ਦੀ ਲੀਰ। 5. ਸ਼ੁੱਧੀ. ਪਵਿਤ੍ਰਤਾ. ਯੋਗਮਤ ਵਿੱਚ ਚਾਰ ਪ੍ਰਕਾਰ ਦੀ ਧੋਤੀ (ਧੌਤਿ) ਹੈ- ਅੰਤ੍ਰ ਧੌਤਿ, ਦੰਤ ਧੌਤਿ, ਰ੍ਹਿਦਯ ਧੌਤਿ ਅਤੇ ਗੁਦਾ ਧੌਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|