Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Na-u-bṫ⒤. ਵੱਡਾ ਨਗਾਰਾ ਜੋ ਬਾਦਸ਼ਾਹਾਂ ਦੇ ਦਰਵਾਜ਼ੇ ਤੇ ਵਜਦਾ ਹੈ ਤੇ ਹਕੂਮਤ ਦਾ ਪ੍ਰਤੀਕ ਹੁੰਦਾ ਹੈ, ਧੌਂਸਾ। drum, kettle drum. ਉਦਾਹਰਨ: ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥ (ਭਾਵ ਹਕੂਮਤ ਕਰ ਚਲੇ). ਕੇਂਦਾ, Kabir, 6, 1:1 (P: 1124). ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥ (ਭਾਵ ਮੌਤ ਦਾ ਨਗਾਰਾ). Salok, Farid, 79:2 (P: 1382).
|
SGGS Gurmukhi-English Dictionary |
drum, kettle drum.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਉਬਤ) ਅ਼. [نَوبت] ਨੌਬਤ. ਨਾਮ/n. ਬਾਰੀ। 2. ਦਸ਼ਾ. ਹ਼ਾਲਤ। 3. ਵੇਲਾ. ਸਮਾਂ। 4. ਪਹਿਰਾ। 5. ਵਡਾ ਨਗਾਰਾ. “ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ.” (ਸਲੋਕ) ਭਾਵ- ਦਸ ਦਿਨ ਰਾਜ ਕਰ ਲਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|