Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nat. 1. ਨਾਟਕ ਖੇਡਣ ਵਾਲੇ, ਮਦਾਰੀ। 2. ਰਾਗ ਮੇਘ ਦੇ ਅੱਠ ਪੁੱਤਰਾਂ ਵਿਚੋਂ ਇਕ। 1. actor, juggler. 2. one of the eight styles of Raga Megh. ਉਦਾਹਰਨਾ: 1. ਨਟ ਨਾਟਿਕ ਆਖਾਰੇ ਗਾਇਆ ॥ Raga Gaurhee 5, 81, 2:3 (P: 179). ਨਟ ਵਟ ਖੇਲੈ ਸਾਰਿਗਪਾਨਿ ॥ (ਮਦਾਰੀ). Raga Gaurhee, Kabir, 33, 2:2 (P: 329). 2. ਜਬਲੀਧਰ ਨਟ ਅਉ ਜਲਧਾਰਾ ॥ Raagmaalaa 1:56 (P: 1430).
|
SGGS Gurmukhi-English Dictionary |
1. actor, juggler. 2. one of the eight styles of Raga Megh.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. nut; acrobat, gymnast, rope walker, member of a class of professional and hereditary acrobats; fem. ਨਟਣੀ.
|
Mahan Kosh Encyclopedia |
ਸੰ. नट्. ਧਾ. ਨੱਚਣਾ, ਹੇਠਾਂ ਡਿਗਣਾ, ਭਾਵ- ਦਿਖਾਉਣਾ, ਕੰਬਣਾ, ਸਰਕਣਾ। 2. ਨਾਮ/n. ਨਾਟਕ ਖੇਡਣ ਵਾਲਾ. ਦ੍ਰਿਸ਼੍ਯਕਾਵ੍ਯ ਦਿਖਾਉਣ ਵਾਲਾ. “ਨਟ ਨਾਟਿਕ ਆਖਾਰੇ ਗਾਇਆ.” (ਗਉ ਮਃ ੫) 3. ਬਿਲਾਵਲ ਠਾਟ ਦਾ ਸੰਪੂਰਣ ਜਾਤਿ ਦਾ ਸ਼ਾੜਵ{1199} ਰਾਗ. ਇਸ ਵਿੱਚ ਮੱਧਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ. ਗਾਂਧਾਰ ਅਤੇ ਧੈਵਤ ਬਹੁਤ ਕੋਮਲ{1200} ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. ਆਰੋਹੀ- ਸ਼ ਰ ਗ ਮ ਪ ਧ ਨ ਸ਼. ਅਵਰੋਹੀ- ਸ਼ ਨ ਧ ਪ ਮ ਰ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਨੰਬਰ ਉਨੀਹਵਾਂ ਹੈ। 4. ਦੇਖੋ- ਨਟਨਾ 1. “ਨਟ ਕਰ ਕਹਿਨ ਲਗ੍ਯੋ ਮੁਖ ਕੂਰ.” (ਗੁਪ੍ਰਸੂ) ਮੁੱਕਰਕੇ ਝੂਠ ਕਹਿਣ ਲੱਗਾ. Footnotes: {1199} ਆਰੋਹੀ ਵਿੱਚ ਸੱਤ, ਅਵਰੋਹੀ ਵਿੱਚ ਛੀ ਸੁਰ. {1200} ਕੋਮਲ ਤੋਂ ਭਾਵ- ਉਤਰਿਆ ਸੁਰ ਨਹੀਂ. ਗਾਂਧਾਰ ਅਤੇ ਧੈਵਤ ਬਹੁਤ ਸਪਸ਼੍ਟ ਨਹੀਂ ਲਗਦੇ, ਧੀਮੇ ਸੁਰ ਵਿੱਚ ਲਗਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|