Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nar. 1. ਪੁਰਸ਼, ਜਨ, ਪ੍ਰਾਣੀ। 2. ਮਰਦ। 3. ਦੇਵਤਿਆਂ ਦੀ ਇਕ ਖਾਸ ਜਾਤ, ਦੈਵੀ ਸੰਪਦਾ ਗੁਣਾਂ ਵਾਲੇ ਮਨੁੱਖ (ਸ਼ਬਦਾਰਥ)। 4. ਹਸਤੀ, ਪ੍ਰਭ, ਪਾਰਬ੍ਰਹਮ। 1. person. 2. man. 3. special category of deities. 4. being, existence viz., God. ਉਦਾਹਰਨਾ: 1. ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥ Raga Sireeraag, Bennee, 1, 1:1 (P: 93). ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ Raga Gaurhee 4, Vaar 12:4 (P: 306). 2. ਅਨਦ ਕਰਹਿ ਨਰ ਨਾਰੀ ॥ Raga Sorath 5, 77, 1:3 (P: 628). ਨਰ ਸੈ ਨਾਰਿ ਹੋਇ ਅਉਤਰੈ ॥ Raga Gond, Naamdev, 6, 3:2 (P: 874). ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ Raga Gond, Kabir, 3, 1:1 (P: 874). 3. ਆਖਹਿ ਸੁਰਿ ਨਰ ਮੁਨਿ ਜਨ ਸੇਵ ॥ Japujee, Guru Nanak Dev, 26:18 (P: 6). 4. ਨਰ ਨਿਹਕੇਵਲ ਨਿਰਭਉ ਨਾਉ ॥ Raga Gaurhee 1, Asatpadee 7, 5:1 (P: 224).
|
English Translation |
n.m., adj.m. male, masculine, man, human; fig. brave, virile person; male sex.
|
Mahan Kosh Encyclopedia |
ਸੰ. ਨਾਮ/n. ਪੁਰੁਸ਼. ਮਰਦ. ਮਨੁੱਖ. “ਨਰ ਤੇ ਸੁਰ ਹੋਇਜਾਤ ਨਿਮਖ ਮੈ.” (ਗੌਂਡ ਨਾਮਦੇਵ) 2. ਦੇਵਤਿਆਂ ਦੀ ਇੱਕ ਖਾਸ ਜਾਤਿ. “ਸੁਰਿ ਨਰ ਗਣ ਗੰਧਰਬੇ ਜਪਿਓ.” (ਮਾਰੂ ਮਃ ੪) 3. ਦਕ੍ਸ਼ ਪ੍ਰਜਾਪਤਿ ਦੀ ਕੰਨ੍ਯਾ “ਅਹਿੰਸਾ” ਦੇ ਗਰਭ ਤੋਂ ਧਰਮਰਾਜ ਦਾ ਪੁਤ੍ਰ, ਜੋ ਪੁਰਾਣਾਂ ਵਿਚ ਅੰਸ਼ਾਵਤਾਰ ਮੰਨਿਆ ਹੈ. ਇਹ ਨਾਰਾਯਣ ਦਾ ਵਡਾ ਭਾਈ ਸੀ. ਦੇਖੋ- ਨਰ ਨਾਰਾਯਣ। 4. ਅਰਜੁਨ. ਇਸ ਨੂੰ ਨਰ ਦਾ ਅਵਤਾਰ ਲਿਖਿਆ ਹੈ. “ਨਰ ਅਵਤਾਰ ਭਯੋ ਅਰਜੁਨਾ.” (ਨਰ ਨਾਰਾਯਣ) 5. ਵਿਸ਼ਨੁ। 6. ਸ਼ਿਵ। 7. ਬ੍ਰਹ੍ਮਾ। 8. ਕਰਤਾਰ. ਪਾਰਬ੍ਰਹਮ. “ਨਰ ਨਿਹਕੇਵਲ ਨਿਰਭਉ ਨਾਉ.” (ਗਉ ਅ: ਮਃ ੧) 9. ਯੋਧਾ। 10. ਪਤਿ. ਭਰਤਾ। 11. ਰਾਮਕਪੂਰ। 12. ਵਿ. ਉੱਦਮੀ. ਪੁਰੁਸ਼ਾਰਥੀ. “ਨਰ ਮਨੁਖਾਂ ਨੂੰ ਏਕੁ ਨਿਧਾਨਾ.” (ਬਿਲਾ ਮਃ ੩) 13. ਦੇਖੋ- ਦੋਹਰੇ ਦਾ ਰੂਪ #12। 14. ਫ਼ਾ. [نر] ਪੁਲਿੰਗ. ਮੁਜ਼ੱਕਰ। 15. ਵਿ. ਦਿਲੇਰ. ਹਿੰਮਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|