Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Narak. ਦੋਜ਼ਕ, ਜਹਨੰਮ, ਪੁਰਾਣਾਂ ਅਨੁਸਾਰ ਉਹ ਦੇਸ਼ ਜਿਥੇ ਜੀਵ ਆਪਣੇ ਪਾਪਾਂ ਦਾ ਫਲ ਭੋਗਨ ਲਈ ਜਾਂਦਾ ਹੈ। hell. ਉਦਾਹਰਨ: ਬਿਆਪਤ ਸੁਰਗ ਨਰਕ ਅਵਤਾਰ ॥ Raga Gaurhee 5, 88, 1:2 (P: 182). ਨਰਕ ਸੁਰਗ ਫਿਰਿ ਫਿਰਿ ਅਵਤਾਰ ॥ (ਭਾਵ ਨੀਵਾਂ ਜਨਮ). Raga Gaurhee 5, Sukhmanee 12, 3:4 (P: 278).
|
SGGS Gurmukhi-English Dictionary |
hell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. hell, inferno, Hades, perdition.
|
Mahan Kosh Encyclopedia |
ਸੰ. ਨਾਮ/n. ਪੁਰਾਣਾਂ ਅਨੁਸਾਰ ਉਹ ਦੇਸ਼, ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ਼. ਜਹੱਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ:- ਤਾਮਿਸ੍ਰ, ਅੰਧਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀਸ਼, ਸ਼ਾਲਮਲੀ, ਵੈਤਰਣੀ, ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ- ਮਨੁ ਅ: 4. ਸ਼: 88, 89, 90. ਬ੍ਰਹ੍ਮਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ- ਪ੍ਰਕ੍ਰਿਤਿ ਖੰਡ ਅ: 27. “ਕਵਨ ਨਰਕ ਕਿਆ ਸਰਗ ਬਿਚਾਰਾ ਸੰਤਨ ਦੋਊ ਰਾਦੇ.” (ਰਾਮ ਕਬੀਰ) 2. ਦੁਖ. ਕਲੇਸ਼। 3. ਕੁਕਰਮ. ਨੀਚ ਕਰਮ. ਵਿਸ਼ਨੁਪੁਰਾਣ ਦੇ ਪਹਿਲੇ ਅੰਸ਼ ਦੇ ਛੀਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਕਰਮ ਸ੍ਵਰਗ, ਅਤੇ ਕੁਕਰਮ ਨਰਕ ਹੈ। 4. ਇੱਕ ਦੈਤ. ਦੇਖੋ- ਭੌਮਾਸੁਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|