Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa-i-kaa. ਸਵਾਮੀ, ਮਾਲਕ। Master, Lord. ਉਦਾਹਰਨ: ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥ (ਮਾਲਕ). Raga Gaurhee Ravidas, 1, 1:1 (P: 346).
|
English Translation |
n.f. heroine.
|
Mahan Kosh Encyclopedia |
(ਨਾਇਕਿ) ਸੰ. ਨਾਯਿਕਾ. ਨਾਮ/n. ਹੋਰਨਾਂ ਨੂੰ ਪਿੱਛੇ ਲਾਉਣ ਵਾਲੀ. ਜੋ ਅੱਗੇ ਹੋਕੇ ਚੱਲੇ। 2. ਸ੍ਵਾਮਿਨੀ. “ਘਰ ਕੀ ਨਾਇਕਿ ਘਰ ਵਾਸੁ ਨ ਦੇਵੈ.” (ਆਸਾ ਮਃ ੫) “ਘਰੁ ਮੇਰਾ ਇਹ ਨਾਇਕਿ ਹਮਾਰੀ.” (ਆਸਾ ਮਃ ੫) 3. ਕਾਵ੍ਯ ਅਨੁਸਾਰ ਨਾਯਿਕਾ- “ਉਪਜਤ ਜਾਂਹਿ ਵਿਲੋਕਕੈ ਚਿੱਤ ਬੀਚ ਰਸਭਾਵ। ਤਾਂਹਿ ਬਖਾਨਤ ਨਾਯਿਕਾ ਜੇ ਪ੍ਰਬੀਨ ਕਵਿਰਾਵ.” (ਰਸਰਾਜ) ਜਾਤਿ ਅਨੁਸਾਰ ਨਾਯਿਕਾ ਦੇ ਚਾਰ ਭੇਦ ਹਨ:- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਪ੍ਰਕ੍ਰਿਤਿ (ਸ੍ਵਭਾਵ) ਅਨੁਸਾਰ ਨਾਯਿਕਾ ਤਿੰਨ ਪ੍ਰਕਾਰ ਦੀ ਹੈ, ਅਰਥਾਤ- ਉੱਤਮਾ, ਮਧ੍ਯਮਾ ਅਤੇ ਅਧਮਾ. ਜਿਵੇਂ- ਕਾਵ੍ਯ ਵਿੱਚ ਨਾ੍ਯਕ ਦੇ ਤਿੰਨ ਭੇਦ ਲਿਖੇ ਹਨ, ਤਿਵੇਂ- ਉਨ੍ਹਾਂ ਦੇ ਮੁਕਾਬਲੇ ਅਵਸਥਾ (ਹਾਲਤ- ਦਸ਼ਾ) ਅਨੁਸਾਰ ਨਾਯਿਕਾ ਦੇ ਭੀ ਤਿੰਨ ਭੇਦ ਕਵੀਆਂ ਨੇ ਇਹ ਮੰਨੇ ਹਨ- 1. ਸ੍ਵਕੀਯਾ- (ਜੋ ਧਰਮ ਅਨੁਸਾਰ ਵਿਆਹੀਗਈ ਹੈ. ਇਸ ਦਾ ਨਾਯਕ ‘ਪਤਿ’ ਹੈ). 2. ਪਰਕੀਯਾ- (ਪਰਾਈ ਇਸਤ੍ਰੀ, ਜਿਸ ਦਾ ਵਿਆਹ ਕਿਸੇ ਹੋਰ ਨਾਲ ਹੋਇਆ ਹੈ, ਪਰ ਹੋਰ ਨਾਲ ਪ੍ਰੇਮ ਰਖਦੀ ਹੈ. ਇਸ ਦਾ ਨਾਯਕ ‘ਉਪਪਤਿ’ ਹੈ). 3. ਸਾਮਾਨ੍ਯਾ ਅਥਵਾ- ਗਣਿਕਾ- (ਜੋ ਧਨ ਲੈਕੇ ਅਨੇਕ ਪੁਰਖਾਂ ਨਾਲ ਕੁਕਰਮ ਕਮਾਉਂਦੀ ਹੈ. ਇਸ ਦਾ ਨਾਯਕ ‘ਵੈਸ਼ਿਕ’ ਹੈ). ਸ੍ਵਕੀਯਾ ਦੇ ਮੁਗਧਾ, ਮਧ੍ਯਾ ਅਤੇ ਪੌਢਾ ਆਦਿ ਭੇਦ, ਪਰਕੀਯਾ ਦੇ ਊਢਾ, ਅਨੂਢਾ, ਗੁਪਤਾ, ਵਿਦਗਧਾ, ਲਕ੍ਸ਼ਿਤਾ, ਕੁਲਟਾ, ਅਨੁਸ਼ਯਾਨਾ ਅਤੇ ਮੁਦਿਤਾ ਆਦਿ ਬਹੁਤ ਭੇਦ ਕਲਪੇ ਹਨ. ਰਸਲੀਨ ਕਵਿ ਨੇ ਰਸਪ੍ਰਬੋਧ ਗ੍ਰੰਥ ਵਿੱਚ ੧੩੫੨, ਚਿਰਜੀਵੀ ਕਵਿ ਨੇ ਲਕ੍ਸ਼ਮੀਵਿਨੋਦ ਵਿੱਚ ੩੨੪੦, ਸਰਦਾਰ ਕਵਿ ਨੇ ਰਸਿਕਪ੍ਰਿਯਾ ਦੇ ਟੀਕੇ ਵਿੱਚ ੯੨੨੨ ਭੇਦ ਨਾਯਿਕਾ ਦੇ ਦਿੱਤੇ ਹਨ. ਕਾਵ੍ਯ ਦੇ ਪੰਡਿਤ ਬਾਬੂ ਜਗੰਨਾਥਪ੍ਰਸਾਦ (ਭਾਨੁ ਕਵਿ) ਨੇ ੪੭੮੮ ਭੇਦ ਮੰਨੇ ਹਨ. ਅਸਲ ਵਿੱਚ ਇਹ ਸਾਰੇ ਭੇਦ ਕੇਵਲ ਕਵੀਆਂ ਦੀ ਲੀਲਾ ਹੈ. ਜੇ ਵਿਚਾਰ ਨਾਲ ਵੇਖੀਏ ਤਾਂ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ, ਹਸ੍ਤਿਨੀ, ਉੱਤਮਾ, ਮਧ੍ਯਮਾ, ਅਧਮਾ, ਸ੍ਵਕੀਯਾ, ਪਰਕੀਯਾ ਅਤੇ ਸਾਮਾਨ੍ਯਾ, ਇਹ ਨੌ ਹੀ ਭੇਦ ਨਾਯਿਕਾ ਦੇ ਹਨ. 4. ਜੋ ਕਿਸੇ ਕਾਵ੍ਯਚਰਿਤ ਦੀ ਆਧਾਰ ਹੋਵੇ. Heroine. ਜੈਸੇ- ਸ੍ਵਯੰਵਰ ਕਥਾ ਦੀ ਨਾਯਿਕਾ ਜਾਨਕੀ. ਚੰਡੀਚਰਿਤ੍ਰ ਦੀ ਨਾਯਿਕਾ ਦੁਰਗਾ। 5. ਦੁਰਗਾ. ਦੇਵੀ. ਸੰਸਕ੍ਰਿਤ ਗ੍ਰੰਥਾਂ ਵਿੱਚ ਅੱਠ ਨਾਇਕਾ ਲਿਖੀਆ ਹਨ:- ਉਗ੍ਰਚੰਡਾ, ਪ੍ਰਚੰਡਾ, ਚੰਡੋਗ੍ਰਾ, ਚੰਡਨਾਯਿਕਾ, ਅਤਿਚੰਡਾ, ਚਾਮੁੰਡਾ, ਚੰਡਾ ਅਤੇ ਚੰਡਵਤੀ. ਦੇਖੋ- ਬ੍ਰਹ੍ਮਵੈਵਰਤ, ਪ੍ਰਕ੍ਰਿਤਿ ਖੰਡ, ਅ: 61. ਕਾਵ੍ਯਗ੍ਰੰਥਾਂ ਵਿੱਚ ਇਹ ਅਸ਼੍ਟਨਾਯਿਕਾ ਹਨ:- ਸ੍ਵਾਧੀਨਪਤਿਕਾ, ਉਤਕਲਾ. ਵਾਸਕਸੱਜਾ, ਅਭਿਸੰਧਿਤਾ, ਕਲਹਾਂਤਰਿਤਾ, ਖੰਡਿਤਾ, ਪ੍ਰੋਸ਼ਿਤਪ੍ਰੇਯਸੀ ਅਤੇ ਵਿਪ੍ਰਲਬਧਾ। 6. ਸੰਬੋਧਨ. ਹੇ ਨਾਯਕ! “ਸਗਲ ਭਵਨ ਕੇ ਨਾਇਕਾ!” (ਗਉ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|