Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa-ee. 1. ਵਡਿਆਈ, ਸ਼ੋਭਾ, ਨਾਮਨਾ। 2. ਨਾਵਾਂ ਵਾਲਾ। 3. ਵਾਲ ਮੁੰਨਨ/ਹਜਾਮਤ ਕਰਨ ਤੇ ਨਹੂੰ ਕਟਨ ਵਾਲਾ, ਇਕ ਨੀਵੀਂ ਸ਼੍ਰੇਣੀ ਦਾ ਵਿਅਕਤੀ। 4. ਨਿਵਾਉਂਦੇ, ਝੁਕਾਉਂਦੇ। 5. ਇਸ਼ਨਾਨ ਵਿਚ। 1. fame, honour. 2. name. 3. barber. 4. bowing. 5. bathing, ablution. ਉਦਾਹਰਨਾ: 1. ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ Japujee, Guru Nanak Dev, 21:17 (P: 5). 2. ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰ ॥ Raga Sireeraag 1, Asatpadee 1, 1:2 (P: 53). ਸਚਾ ਸਾਹਿਬੁ ਸਚੀ ਨਾਈ ॥ (ਨਾਮ ਕਰਕੇ). Raga Maajh 5, 34, 3:1 (P: 104). ਕੀਰਤਿ ਸੂਰਤਿ ਮੁਕਤਿ ਇਕ ਨਾਈ ॥ (ਨਾਮ ਵਿਚ). Raga Gaurhee 1, Asatpadee 2, 7:1 (P: 221). ਬਿਘਨ ਗਏ ਹਰਿ ਨਾਈ ॥ (ਨਾਮ ਨਾਲ). Raga Sorath 5, 75, 1:4 (P: 672). 3. ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ Raga Aaasaa, Dhanaa, 2, 3:1 (P: 487). 4. ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ Raga Sorath, Kabir, 1, 1:1 (P: 654). 5. ਜੂਠਿ ਨ ਅੰਨੀ ਜੂਠਿ ਨ ਨਾਈ ॥ Raga Saarang 4, Vaar 7ਸ, 1, 1:3 (P: 1240).
|
SGGS Gurmukhi-English Dictionary |
1. fame, honor. 2. name. 3. barber. 4. bath, ablution. bowing. 5. bathing, ablution.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. barber.
|
Mahan Kosh Encyclopedia |
ਨਾਮ/n. ਨਾਪਿਤ. ਨਹੁੰ ਲਾਹੁਣ ਅਤੇ ਭਾਂਡੇ ਮਾਂਜਣ ਆਦਿ ਸੇਵਾ ਕਰਨ ਵਾਲਾ. “ਨਾਈ ਉਧਰਿਆ ਸੈਨ ਸੈਵ.” (ਬਸੰ ਅ: ਮਃ ੫) 2. ਵਿ. ਨਾਮ ਵਾਲਾ. ਨਾਮੀ. “ਵਾਹੁ ਵਾਹੁ ਸਚੇਪਾਤਿਸਾਹ, ਤੂ ਸਚੀ ਨਾਈ.” (ਮਃ ੩ ਵਾਰ ਰਾਮ ੧) 3. ਨਾਮ ਕਰਕੇ. ਨਾਮ ਸੇ. ਨਾਮ ਦ੍ਵਾਰਾ. “ਤੀਰਥ ਅਠਸਠਿ ਮਜਨੁ ਨਾਈ.” (ਮਲਾ ਮਃ ੪) 4. ਨਾਮੋਂ ਮੇ. ਨਾਮ ਵਿੱਚ. “ਜੂਠਿ ਨ ਅੰਨੀ, ਜੂਠਿ ਨ ਨਾਈ.” (ਮਃ ੧ ਵਾਰ ਸਾਰ) ਨਾਮਾਂ ਦੀ ਅਪਵਿਤ੍ਰਤਾ ਹਿੰਦੂਧਰਮਸ਼ਾਸਤ੍ਰ ਵਿੱਚ ਮੰਨੀ ਹੈ. ਦੇਖੋ- ਮਨੁ ਅ: 3. ਸ਼: 9। 5. ਨਿਵਾਕੇ. ਝੁਕਾਕੇ. “ਤੁਰਕ ਮੂਏ ਸਿਰੁ ਨਾਈ.” (ਸੋਰ ਕਬੀਰ) 6. ਅ਼. [ناعی] ਨਾਈ਼. ਮੌਤ ਦਾ ਸੁਨੇਹਾ ਪੁਚਾਣ ਵਾਲਾ। 7. ਫ਼ਾ. [نائی] ਨਾਯ (ਨਫੀਰੀ) ਬਜਾਉਣ ਵਾਲਾ (flute-player). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|