Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naanaa. 1. ਕਈ ਪ੍ਰਕਾਰ ਦੇ, ਕਈ ਕਿਸਮ ਦੇ, ਕਈ ਤਰ੍ਹਾਂ ਦੇ, ਵਭਿੰਨ। 2. ਨੰਨਾ, ਨਿੱਕਾ, ਛੋਟਾ ਭਾਵ ਨਿਮਾਣਾ। 1. several types/forms, diverse forms. 2. small, insignificant, humble. ਉਦਾਹਰਨਾ: 1. ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥ Raga Gaurhee 3, 35, 2:2 (P: 162). ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥ Raga Raamkalee 1, Oankaar, 37:1 (P: 934). 2. ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ ਹੋਇ ਸੁ ਜਾਇ ॥ Raga Goojree 3, Vaar 4, Salok, 3, 2:1 (P: 509).
|
SGGS Gurmukhi-English Dictionary |
[1. adj. 2. Desi adj. 3. P. indecl. 4. Sk. adj.] 1. (from Sk. Namanam) low. 2. small. 3. no, no. 4. various of several kinds. 5. maternal grandfather
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. maternal grandfather. (2) adj. various, diverse, different, varied, miscellaneous.
|
Mahan Kosh Encyclopedia |
ਨਾਮ/n. ਮਾਤਾ ਦਾ ਪਿਤਾ। 2. ਵਿ. ਦੇਖੋ- ਨਨ੍ਹਾ ਅਤੇ ਨਾਨ੍ਹਾ. “ਹਮ ਨਾਨੇ ਨੀਚ, ਤੁਮੇ ਬਡ ਸਾਹਿਬ.” (ਸਾਰ ਅ: ਮਃ ੫) 3. ਵ੍ਯ. ਨਹੀਂ ਨਹੀਂ “ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮਪੁਰਿ ਜਾਹਿ.” (ਓਅੰਕਾਰ) ਨਾਸ੍ਤਿਕਤਾ ਵਾਲੇ ਛੁਟਕਾਰਾ ਨਹੀਂ ਪਾਉਣਗੇ। 4. ਸੰ. ਵਿ. ਅਨੇਕ. ਬਹੁਤ. “ਨਾਨਾ ਰੂਪ ਜਿਉ ਸੁਆਂਗੀ ਦਿਖਾਵੈ.” (ਸੁਖਮਨੀ) “ਨਾਨਾ ਪ੍ਰਕਾਰ ਜਿਨਿ ਜਗ ਕੀਓ.” (ਸਵੈਯੇ ਮਃ ੪ ਕੇ) 5. ਬਾਜੀਰਾਉ ਪੇਸ਼ਵਾ (੨) ਪੂਨਾਪਤਿ ਦਾ ਪਾਲਿਤ ਪੁਤ੍ਰ, ਜਿਸ ਦਾ ਪ੍ਯਾਰਾ ਨਾਮ ਨਾਨਾ (ਨਾਨਾ ਸਾਹਿਬ) ਸੀ. ਇਸ ਦਾ ਅਸਲ ਨਾਮ “ਜਨਾਰਦਨ ਭਾਨੁ ਜੀ” ਸੀ. ਲੋਕ ਇਸ ਨੂੰ ਧੁੰਧੂੰਪੰਤ ਭੀ ਆਖਦੇ ਸਨ. ਇਸ ਦਾ ਨਿਵਾਸ ਅਸਥਾਨ ਕਾਨਪੁਰ ਤੋਂ ਦਸ ਮੀਲ ਪੁਰ “ਬਿਠੂਰ” ਸੀ. ੨੮ ਜਨਵਰੀ ਸਨ ੧੮੫੩ ਨੂੰ ਬਾਜੀਰਾਉ ਦਾ ਦੇਹਾਂਤ ਹੋਣ ਪੁਰ ਇਸ ਨੂੰ ਅੰਗ੍ਰੇਜ਼ਾਂ ਵੱਲੋਂ ਪੈਨਸ਼ਨ ਨਾ ਮਿਲੀ, ਜਿਸ ਤੋਂ ਇਹ ਵੈਰੀ ਬਣ ਗਿਆ, ਅਰ ੧੮੫੭ ਦੇ ਗ਼ਦਰ ਵਿੱਚ ਬਾਗ਼ੀਆਂ ਦਾ ਸਾਥੀ ਹੋਕੇ ਬਹੁਤ ਅੰਗ੍ਰੇਜ਼ ਮੇਮਾਂ ਅਤੇ ਬੱਚਿਆਂ ਦੀ ਜਾਨ ਲੈਣ ਦਾ ਕਾਰਣ ਬਣਿਆ. ਨਾਨਾ ਅਨੇਕ ਥਾਂ ਬਾਗੀਆਂ ਨਾਲ ਮਿਲਕੇ ਅੰਗ੍ਰੇਜ਼ਾਂ ਨਾਲ ਲੜਦਾ ਭਿੜਦਾ ਰਿਹਾ. ਨਾਨਾ ਦੇ ਫੜਨ ਦਾ ਬਹੁਤ ਜਤਨ ਕੀਤਾ ਗਿਆ, ਪਰ ਹੱਥ ਨਹੀਂ ਆਇਆ. ਖਿਆਲ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਜੰਗਲਾਂ ਵਿੱਚ ਇਸ ਦਾ ਦੇਹਾਂਤ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|