Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaraḋ. 1. ਇਕ ਰਿਖੀ ਜੋ ਚੁਕ ਚੁਕਾ ਕੇ ਲੜਾਈ ਝਗੜੇ ਕਰਨ ਦਾ ਪ੍ਰਤੀਕ ਹੈ। 2. ਚੰਚਲਤਾ ਦਾ ਪ੍ਰਤੀਕ। 1. a sage who instigate quarrels. 2. symbol of fickleness. ਉਦਾਹਰਨਾ: 1. ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥ Raga Gaurhee 5, Thitee, 6:3 (P: 298). 2. ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥ (ਨਾਰਦ ਵਾਂਗ ਚੰਚਲ ਪੰਜ ਇੰਦਰੀਆਂ). Raga Gond, Kabir, 8, 5:2 (P: 872).
|
SGGS Gurmukhi-English Dictionary |
1. a sage who instigate quarrels. 2. symbol of fickleness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a sage in Hindu mythology; salng. trouble maker; clever, cunning person.
|
Mahan Kosh Encyclopedia |
ਇੱਕ ਰਿਖੀ ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਇਹ ਕਨ੍ਵ ਵੰਸ਼ ਵਿੱਚੋਂ ਸੀ. ਇੱਕ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮਸਤਕ ਵਿੱਚੋਂ ਉਤਪੰਨ ਹੋਇਆ ਸੀ. ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਇਹ ਕਸ਼੍ਯਪ ਦਾ ਪੁਤ੍ਰ ਸੀ. ਮਹਾਭਾਰਤ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਨਾਰਦ ਬ੍ਰਹ੍ਮਾ ਦਾ ਮਾਨਸਪੁਤ੍ਰ ਹੈ. ਇਸ ਨੇ ਦਕ੍ਸ਼ ਦੀ ਸ੍ਰਿਸ਼੍ਟਿਰਚਨਾ ਵਿੱਚ ਜਦ ਵਿਘਨ ਪਾਇਆ, ਤਦ ਦਕ੍ਸ਼ ਨੇ ਇਸ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਫੇਰ ਕਿਸੇ ਇਸਤ੍ਰੀ ਦੇ ਉਦਰ ਵਿੱਚ ਪੈਕੇ ਮੁੜ ਜਨਮ ਲੈ. ਇਸ ਪੁਰ ਬ੍ਰਹਮਾ ਨੇ ਦਕ੍ਸ਼ ਦੀਆਂ ਮਿੰਨਤਾਂ ਕੀਤੀਆਂ, ਤਾਂ ਦਕ੍ਸ਼ ਨੇ ਇਹ ਗੱਲ ਮੰਨ ਲਈ ਕਿ ਨਾਰਦ, ਬ੍ਰਹਮਾ ਅਤੇ ਦਕ੍ਸ਼ ਦੀ ਇੱਕ ਲੜਕੀ ਦੇ ਸੰਯੋਗ ਨਾਲ ਜਨਮ ਲਏ. ਏਸ ਲਈ ਏਸ ਨੂੰ “ਬ੍ਰਾਮ੍ਹ” ਅਤੇ “ਦੇਵਬ੍ਰਹਮਾ” ਆਖਦੇ ਹਨ. ਨਾਰਦ ਗੰਧਰਵ ਅਥਵਾ- ਸ੍ਵਰਗੀਯ ਰਾਗੀਆਂ ਵਿੱਚ ਸਭ ਤੋਂ ਮੋਹਰੀ ਸੀ. ਇਹ ਵੀਣਾ ਵਜਾਕੇ ਵਿਸ਼ਨੁ ਦੀ ਮਹਿਮਾ ਭਰੇ ਗੀਤ ਗਾਉਣ ਵਿੱਚ ਅਦੁਤੀ ਗਵੈਯਾ ਮੰਨਿਆ ਗਿਆ ਹੈ.{1262} ਇਸ ਦਾ ਕ੍ਰਿਸ਼ਨ ਜੀ ਦੀ ਕਥਾ ਨਾਲ ਭੀ ਸੰਬੰਧ ਦਸਦੇ ਹਨ ਕਿ ਇਸ ਨੇ ਕੰਸ ਨੂੰ ਸਮਝਾਇਆ ਸੀ ਕਿ ਦੇਵਕੀ ਦੇ ਗਰਭ ਵਿੱਚੋਂ ਉਪਜੇ ਬਾਲਕ ਤੋਂ ਤੇਰਾ ਨਾਸ਼ ਹੋਵੇਗਾ, ਜਿਸ ਪੂਰ ਕੰਸ ਨੇ ਦੇਵਕੀ ਦੇ ਬਾਲਕ ਮਾਰੇ.{1263} ਨਾਰਦ ਰਿਖੀ ਨੇ ਭਾਕ੍ਤਿ ਸੂਤ੍ਰ, ਨਾਰਦ ਸਿਮ੍ਰਿਤਿ, ਨਾਰਦੀਯ ਪੁਰਾਣ ਅਤੇ ਨਾਰਦ ਪੰਚਰਾਤ੍ਰ ਆਦਿ ਅਨੇਕ ਗ੍ਰੰਥ ਲਿਖੇ ਹਨ. ਪੰਚਰਾਤ੍ਰ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਆਪਣੇ ਪੁਤ੍ਰ ਨਾਰਦ ਨੂੰ ਕਿਹਾ ਕਿ ਵਿਆਹ ਕਰ ਲਵੇ, ਪਰ ਨਾਰਦ ਨੇ ਕਿਹਾ ਕਿ ਮੇਰਾ ਪਿਤਾ ਝੂਠਾ ਗੁਰੂ ਹੈ, ਕ੍ਰਿਸ਼ਨ ਦਾ ਉਪਾਸਕ ਹੋਣਾ ਹੀ ਸਿੱਧੀ ਦਾ ਕਾਰਣ ਹੈ. ਬ੍ਰਹਮਾ ਨੇ ਨਾਰਦ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਹਰ ਵੇਲੇ ਭੋਗ ਬਿਲਾਸ ਵਿੱਚ ਲਗਾ ਰਹੇਂ ਅਤੇ ਇਸਤ੍ਰੀਆਂ ਦੇ ਅਧੀਨ ਹੋਵੇਂ. ਇਸ ਪੁਰ ਨਾਰਦ ਨੇ ਬ੍ਰਹਮਾ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਆਪਣੀ ਪੁਤ੍ਰੀ ਨਾਲ ਰਮਣ ਕਰੇਂ ਅਤੇ ਲੋਕ ਤੇਰੀ ਪੂਜਾ ਨਾ ਕਰਨ. “ਨਾਰਦ ਮੁਨਿ ਜਨ ਸੁਕ ਬਿਆਸ.” (ਗਉ ਥਿਤੀ ਮਃ ੫) “ਚਲੇ ਨਾਰਦਊ ਹਾਥ ਬੀਣਾ ਸੁਹਾਏ.” (ਚੰਡੀ ੨) 2. ਨਾਰਦ ਦੀ ਬਾਬਤ ਇਹ ਭੀ ਪ੍ਰਸਿੱਧ ਹੈ ਕਿ ਓਹ ਏਧਰ ਓਧਰ ਦੂਤੀ ਲਾਕੇ ਝਗੜੇ ਖੜੇ ਕਰਦਿੰਦਾ ਹੈ, ਇਸ ਲਈ ਲੋਕ ਚੁਗ਼ਲ ਅਤੇ ਫ਼ਿਸਾਦੀ ਆਦਮੀ ਨੂੰ ਨਾਰਦ ਕਹਿਕੇ ਬੁਲਾਉਂਦੇ ਹਨ.{1264} “ਨਾਰਦੁ ਕਰੇ ਖੁਆਰੀ.” (ਬਸੰ ਅ: ਮਃ ੧) 3. ਮੱਕੇ ਦੀ ਗੋਸਟਿ ਵਿੱਚ ਲੇਖ ਹੈ ਕਿ ਨਾਰਦ ਨਾਮ ਸ਼ੈਤਾਨ ਦਾ ਹੈ, ਯਥਾ- “ਨਾਰਦ ਸ਼ੈਤਾਨ ਕੇ ਹਵਾਲੇ, ਕਰੀਅਹਿਂਗੇ.” “ਨਾਰਦੁ ਨਾਚੈ ਕਾਲਿਕਾ ਭਾਉ.” (ਆਸਾ ਮਃ ੧). Footnotes: {1262} (ਭਾਗਵਤ ਸਕੰਧ ੧, ਅ: ੬, ਸ਼: ੩੩). {1263} ਦੇਖੋ- ਕ੍ਰਿਸਨਾਵਤਾਰ ਅੰਗ 48 ਅਤੇ 49. {1264} ਕਈ ਪੌਰਾਣਿਕ ਵਿਦ੍ਵਾਨਾਂ ਨੇ ਨਿਸ਼ਚੇ ਕੀਤਾ ਹੈ ਕਿ ਇਹ ਇੱਕ ਹੀ ਨਾਰਦ ਨਹੀਂ, ਜਿਸ ਬਾਬਤ ਇਹ ਸਾਰੇ ਪ੍ਰਸੰਗ ਕਹੇ ਜਾਂਦੇ ਹਨ, ਕਿੰਤੁ ੭ ਨਾਰਦ ਹਨ. ਵਿਸ਼ਨੁ ਭਗਤ ਨਾਰਦ ਤੋਂ ਛੁੱਟ ਛੀ ਨਾਰਦ ਇਹ ਹਨ- 1. ਪਰਵਤ ਰਿਖੀ ਦਾ ਮਾਮਾ ਜੋ ਵਡਾ ਪੰਡਿਤ ਸੀ, 2. ਅਰੁੰਧਤੀ ਦਾ ਭਾਈ ਅਤੇ ਵਸ਼ਿਸ਼੍ਠ ਦਾ ਸਾਲਾ, 3. ਗੰਧਰਵ ਨਾਰਦ, ਜੋ ਭਾਰੀ ਉਪਦ੍ਰਵੀ ਸੀ, 4. ਕੁਬੇਰ ਦਾ ਮਿਤ੍ਰ ਅਤੇ ਉਸਦੀ ਸਭਾ ਦਾ ਭੂਸ਼ਣ ਨਾਰਦ, 5. ਜਨਮੇਜਯ ਨੂੰ ਸਰਪ ਵਿਧ੍ਵੰਸੀ ਯਗ੍ਯ ਵਿੱਚ ਸਹਾਇਤਾ ਦੇਣ ਵਾਲਾ ਨਾਰਦ ਜਿਸ ਦਾ ਦੂਜਾ ਨਾਮ ਵਿਸ਼੍ਵਾਮਿਤ੍ਰ ਭੀ ਸੀ, 6. ਸ਼੍ਰੀ ਰਾਮ ਚੰਦ੍ਰ ਜੀ ਦੀ ਸਭਾ ਦਾ ਸਿੰਗਾਰ ਧਰਮ ਸ਼ਾਸਤ੍ਰ ਅਨੁਸਾਰ ਵ੍ਯਵਸ੍ਥਾ ਦੇਣ ਵਾਲਾ ਨਾਰਦ ਮੁਨਿ.
Mahan Kosh data provided by Bhai Baljinder Singh (RaraSahib Wale);
See https://www.ik13.com
|
|