Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niḋaraa. ਨੀਂਦ। sleep. ਉਦਾਹਰਨ: ਜਿਉ ਸੁਪਨੈ ਨਿਸਿ ਭੁਲੀਐ ਜਸ ਲਗਿ ਨਿਦ੍ਰਾ ਹੋਇ ॥ Raga Sireeraag 1, Asatpadee 15, 7:1 (P: 63).
|
SGGS Gurmukhi-English Dictionary |
sleep.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿੰਦ੍ਰਾ) ਨਾਮ/n. ਨੀਂਦ.{1282} ਇਹ ਉਹ ਅਵਸਥਾ ਹੈ, ਜਦ ਦਿਮਾਗ ਅਤੇ ਅੰਤਹਕਰਣ ਥਕਕੇ, ਨਵੇਂਸਿਰਿਓਂ ਸ਼ਕਤਿ ਪ੍ਰਾਪਤ ਕਰਨ ਲਈ ਵਿਸ੍ਰਾਮ ਕਰਦੇ ਹਨ. ਦਿਮਾਗ ਵਿੱਚ ਲਹੂ ਕਮ ਪਹੁਚਣ ਤੋਂ ਨੀਂਦ ਆਉਂਦੀ ਹੈ. ਭੋਜਨ ਕਰਕੇ ਤੁਰਤ ਸੌਣਾ, ਗ੍ਰੀਖਮ ਰੁੱਤ ਤੋਂ ਬਿਨਾ ਦਿਨ ਨੂੰ ਸੌਣਾ, ਆਯੁਰਵੇਦ ਵਿੱਚ ਨਿੰਦਿਆ ਹੈ. ਜੁਆਨ ਅਤੇ ਅਰੋਗ ਲਈ ਸੱਤ ਘੰਟੇ ਸੌਣਾ ਪੂਰੀ ਨੀਂਦ ਹੈ. ਬੱਚਿਆਂ ਲਈ ਨੀਂਦ ਦਾ ਸਮਾ ਉਮਰ ਦੇ ਲਿਹਾਜ ਬਹੁਤਾ ਹੋਇਆ ਕਰਦਾ ਹੈ. “ਸਪਨੈ ਨਿਸਿ ਭੁਲੀਐ ਜਬ ਲਗ ਨਿਦ੍ਰਾ ਹੋਇ.” (ਸ੍ਰੀ ਅ: ਮਃ ੧) 2. ਭਾਵ- ਅਵਿਦ੍ਯਾ। 3. ਗਫ਼ਲਤ. Footnotes: {1282} ਯੋਗਦਰਸ਼ਨ ਵਿੱਚ ਲਿਖਿਆ ਹੈ- (ਪਾਦ ੧, ਸੂਤ੍ਰ ੧੦) ਚਿੱਤ ਦੀਆਂ ਵਿੱਰਤੀਆਂ ਦੇ ਅਭਾਵ ਦਾ ਕਾਰਣ ਜੋ ਤਮੋਗੁਣ ਹੈ, ਉਸ ਨੂੰ ਵਿਸ਼ਯ ਕਰਨ ਵਾਲੀ ਵ੍ਰਿੱਤੀ ਦਾ ਨਾਮ ਨਿਦ੍ਰਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|