Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niḋʰ⒤. 1. ਨਿਧੀਆਂ। 2. ਖਜ਼ਾਨਾ, ਭੰਡਾਰ। 1. nine treasures. 2. treasure. ਉਦਾਹਰਨਾ: 1. ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥ Raga Sireeraag 1, 13, 2:3 (P: 19). ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥ (ਨੌ ਨਿਧੀਆਂ). Raga Maajh 5, 23, 1:1 (P: 101). 2. ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤਿ ਨਿਧਿ ਮਾਨਿਆ ॥ Raga Sireeraag 5, Chhant 3, 3:4 (P: 81). ਸਾਧਸੰਗਿ ਪਾਈਐ ਨਿਧਿ ਨਾਮਾ ॥ Raga Gaurhee 5, 116, 2:1 (P: 189).
|
SGGS Gurmukhi-English Dictionary |
[Sk. P. n.] Treasure
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਖ਼ਜ਼ਾਨਾ. ਕੋਸ਼. “ਨਿਧਿ ਨਾਮੁ ਨਾਨਕ ਮੋਰੈ.” (ਆਸਾ ਪੜਤਾਲ ਮਃ ੫) 2. ਦੱਬਿਆ ਹੋਇਆ ਧਨ। 3. ਕੁਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ- ਨਉ ਨਿਧਿ। 4. ਨੌਂ ਗਿਣਤੀ ਦਾ ਬੋਧਕ, ਕ੍ਯੋਂਕਿ ਨਿਧੀਆਂ ਨੌ ਹਨ। 5. ਸਮੁੰਦਰ। 6. ਘਰ. ਨਿਵਾਸਸ੍ਥਾਨ. “ਗੁਣਨਿਧਿ ਗਾਇਆ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|