Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nimaaṇee. 1. ਅਭਿਮਾਨ ਰਹਿਤ। 2. ਜਿਸ ਦਾ ਕੋਈ ਮਾਨ ਨ ਕਰੇ। 3. ਵਿਚਾਰੀ। 1. humble. 2. who is not honoured by anyone. 3. poor. ਉਦਾਹਰਨਾ: 1. ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥ Raga Sireeraag 4, 68, 2:1 (P: 41). 2. ਸਰਬ ਕਲਾ ਪ੍ਰਭ ਪੂਰਣੋ ਮੁੰਞੁ ਨਿਮਾਣੀ ਥਾਉ ॥ Raga Maajh 5, Din-Rain, 4:1 (P: 137). 3. ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ Salok, Farid, 1:3 (P: 1377). ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥ Salok, Farid, 93:1 (P: 1382).
|
SGGS Gurmukhi-English Dictionary |
1. humble. 2. who is not honored by anyone. 3. poor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. without pride, humble, meek, modest; unrespected, lowly.
|
Mahan Kosh Encyclopedia |
ਵਿ. ਨੰਮਤ੍ਰਾ ਵਾਲੀ। 2. ਜਿਸ ਦਾ ਕੋਈ ਮਾਨ ਨਹੀਂ ਕਰਦਾ. “ਨਿਮਾਣੀ ਨਿਤਾਣੀ ਹਰਿ ਬਿਨ ਕਿਉ ਪਾਵੈ ਸੁਖ?” (ਤੁਖਾ ਬਾਰਹਮਾਹਾ) 3. ਡੂੰਘੀ. ਨੀਵੀਂ. “ਗੋਰ ਨਿਮਾਣੀ ਸਡੁ ਕਰੇ.” (ਸ. ਫਰੀਦ) 4. ਨਾਮ/n. ਬਿਨਾ-ਪਾਣੀ. ਨਿਰਜਲਾ ਏਕਾਦਸ਼ੀ. ਜੇਠ ਸੁਦੀ ੧੧. ਦੇਖੋ- ਨਿਰਜਲਾ ਏਕਾਦਸ਼ੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|