Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihaal. 1. ਮੁਰਾਦਮੰਦ, ਕਿਰਤਾਰਥ, ਮਨ-ਇਛਤ ਕਾਮਨਾਵਾਂ ਪੂਰੀਆਂ ਹੋਈਆਂ ਹੋਣਾ, ਸਭ ਤਰ੍ਹਾਂ ਪ੍ਰਸੰਨ ਤੇ ਸੰਤੁਸ਼ਟ। 2. ਨਿਹਾਰ, ਦੇਖ ਲਏਂਗਾ। 3. (ਨਿਹਾਲ) ਅਨੰਦਿਤ, ਮਹਾਂ ਸੁਖੀ। 1. happy, contented. 2. behold. 3. jubilant, happy. ਉਦਾਹਰਨਾ: 1. ਨਾਨਕ ਨਦਰੀ ਨਦਰਿ ਨਿਹਾਲ ॥ Japujee, Guru Nanak Dev, 38, :7 (P: 8). 2. ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥ Raga Sireeraag 1, 9, 2:3 (P: 17). 3. ਪਾਰਬ੍ਰਹਮ ਜਪਿ ਸਦਾ ਨਿਹਾਲ ॥ Raga Sorath 5, 39, 1:2 (P: 619).
|
SGGS Gurmukhi-English Dictionary |
1. happy, contented. 2. behold. 3. jubilant, happy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. delighted, glad, happy; exalted, elevated, rapturously excited. ph. blessed with beatitude by the grace of God.
|
Mahan Kosh Encyclopedia |
ਫ਼ਾ. [نِہال] ਵਿ. ਪੂਰਣਕਾਮ. ਕਾਮਯਾਬ. ਮੁਰਾਦਮੰਦ. “ਹਰਿ ਜਪਿ ਭਈ ਨਿਹਾਲ ਨਿਹਾਲ.” (ਕਾਨ ਪੜਤਾਲ ਮਃ ੪) 2. ਦੇਖੋ- ਨਿਹਾਰ ਅਤੇ ਨਿਹਾਰਨਾ. “ਸਾਲ ਤਮਾਲ ਬਡੇ ਜਹਿਂ ਬ੍ਯਾਲ ਨਿਹਾਲ ਤਨੈ ਕਛੁ ਨਾ ਡਰਪੈਹੋਂ.” (ਚਰਿਤ੍ਰ ੮੧) ਉਨ੍ਹਾਂ ਨੂੰ ਦੇਖਕੇ ਜ਼ਰਾਭੀ ਨਹੀਂ ਡਰਾਂਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|