Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neel. 1. ਵੱਡੀ ਗਿਣਤੀ। 2. ਨੀਲੇ ਰੰਗ ਦਾ। 1. great number, countless. 2. blue coloured. ਉਦਾਹਰਨਾ: 1. ਨੀਲ ਅਨੀਲ ਅਗਨਿ ਇਕ ਠਾਈ ॥ Raga Gaurhee 1, Asatpadee 2, 3:2 (P: 221). 2. ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ Raga Aaasaa 1, Vaar 13, Salok, 1, 2:8 (P: 470).
|
SGGS Gurmukhi-English Dictionary |
1. great number, countless. 2. blue colored.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. ten billion, 10,000,000,000,ਨੀਲ2n.m. indigo plant, Indiogfera tincoria; blue dye extracted from it; blue mark caused on the skin by beating or other concussion injury; lividness; the river Nile.
|
Mahan Kosh Encyclopedia |
ਸੰ. नील्. ਧਾ. ਰੰਗਣਾ, ਨੀਲਾ ਰੰਗਾ ਲਾਉਣਾ। 2. ਨਾਮ/n. ਇੱਕ ਪੌਧਾ, ਜਿਸ ਵਿੱਚੋਂ ਨੀਲਾ ਰੰਗ ਨਿਕਲਦਾ ਹੈ. Indigo । 3. ਨੀਲ ਪੌਧੇ ਵਿੱਚੋਂ ਕੱਢਿਆ ਹੋਇਆ ਰੰਗ। 4. ਸੱਟ ਨਾਲ ਸ਼ਰੀਰ ਪੁਰ ਪਿਆ ਨੀਲਾ ਦਾਗ। 5. ਕਲੰਕ. ਦਾਗ. ਧੱਬਾ। 6. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ. “ਜਾਮਵੰਤ ਸੁਖੇਨ ਨੀਲ.” (ਰਾਮਾਵ) 7. ਪੁਰਾਣਾਂ ਅਨੁਸਾਰ ਇਲਾਵ੍ਰਿੱਤ ਖੰਡ ਦਾ ਇੱਕ ਪਹਾੜ, ਜੋ ਰਮ੍ਯਕ ਵਰਸ਼ ਦੀ ਹੱਦ ਪੁਰ ਹੈ। 8. ਨੌ ਨਿਧੀਆਂ ਵਿੱਚੋਂ ਇੱਕ ਨਿਧਿ। 9. ਨੀਲਮ ਮਣਿ। 10. ਹਜ਼ਾਰ ਅਰਬ ਸੰਖ੍ਯਾ. ੧੦੦੦੦੦੦੦੦੦੦੦੦੦। 11. ਵਿਸ਼. ਜ਼ਹਿਰ। 12. ਵਟ. ਬਰੋਟਾ. ਬੋਹੜ। 13. ਵਿ. ਨੀਲਾ. ਨੀਲੇ ਰੰਗ ਦਾ. “ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ.” (ਵਾਰ ਆਸਾ) 14. ਮਲੀਨ. ਘਸਮੈਲਾ. “ਨੀਲ ਅਨੀਲ ਅਗਨਿ ਇਕ ਠਾਈ.” (ਗਉ ਅ: ਮਃ ੧) ਮਲੀਨ ਅਤੇ ਸ਼ੁਭਵਾਸਨਾ ਰੂਪ ਅਗਨਿ. ਭਾਵ- ਤਾਮਸੀ ਅਤੇ ਰਜੋਗੁਣੀ ਕਰਮ ਕਰਨ ਦੀ ਵਾਸਨਾਰੂਪ ਅਗਨਿ। 15. ਨਾਮ/n. ਇੱਕ ਛੰਦ. ਦੇਖੋ- ਬਿਸੇਖ 3। 16. ਅ਼. [نِیل] ਮਿਸਰ ਦਾ ਇੱਕ ਪ੍ਰਸਿੱਧ ਦਰਿਆ. ਦੇਖੋ- ਨੀਲਏਸ ਅਸਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|