Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nék. ਭਲਾ, ਉਤਮ। good, noble, virtuous. ਉਦਾਹਰਨ: ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤੁ੍ਰਾਲੀ ॥ Raga Raamkalee, Balwand & Sata, Vaar 3:8 (P: 967).
|
English Translation |
adj. good, virtuous, pious, humane, conscientious righteous; pref. indicating goodness.
|
Mahan Kosh Encyclopedia |
ਫ਼ਾ. [نیک] ਵਿ. ਹੱਛਾ. ਭਲਾ. ਉੱਤਮ. “ਖੀਵੀ ਨੇਕ ਜਨ.” (ਵਾਰ ਰਾਮ ੩) 2. ਬਹੁਤ. ਅਧਿਕ। 3. ਹਿੰਦੀ. ਕ੍ਰਿ. ਵਿ. ਤਨਿਕ. ਥੋੜਾ। 4. ਵਿ. ਨ-ਏਕ. ਅਨੇਕ. “ਨਰ ਨਾਨਰਨ ਨੇਕ ਮਤੰ.” (ਕਲਕੀ) ਮਨੁੱਖ ਅਤੇ ਇਸਤ੍ਰੀਆਂ ਦੇ ਅਨੇਕ ਮਤ। 5. ਅਞਾਣ ਲਿਖਾਰੀ ਨੇ ੪੦੫ ਵੇਂ ਚਰਿਤ੍ਰ ਵਿੱਚ ਨਕ੍ਰ ਦੀ ਥਾਂ ਨੇਕ ਸ਼ਬਦ ਲਿਖਦਿੱਤਾ ਹੈ- “ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ.” ਅੰਗ ੧੭੧. ਘੋੜੇ ਮਗਰਮੱਛ ਜੇਹੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|